ਪ੍ਰਦੁਮਨ ਹੱਤਿਆ ਕਾਂਡ ਨੂੰ ਲੈ ਕੇ ਕੈਂਡਲ ਮਾਰਚ

Wednesday, Sep 13, 2017 - 07:08 AM (IST)

ਜਲੰਧਰ, (ਪੁਨੀਤ)- ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵੱਲੋਂ ਸਾਰੀਆਂ ਪਾਰਟੀਆਂ ਨੂੰ ਇਕ ਮੰਚ 'ਤੇ ਇਕੱਠਾ ਕਰ ਕੇ ਪ੍ਰਦੁਮਨ ਹੱਤਿਆ ਕਾਂਡ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।    ਇਸ ਸੰਬੰਧ ਵਿਚ ਜੋਤੀ ਚੌਕ ਤੋਂ ਕੰਪਨੀ ਬਾਗ ਚੌਕ ਤਕ ਕੈਂਡਲ ਮਾਰਚ ਕੱਢਿਆ ਗਿਆ ਜਿਸ ਵਿਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਅਮਨਦੀਪ ਮਿੱਤਲ, ਡਿਪਟੀ ਮੇਅਰ ਕੰਵਲਜੀਤ ਭਾਟੀਆ, ਰਾਜ ਕੁਮਾਰ ਰਾਜੂ, ਸ਼ਿਵ ਸੈਨਾ ਸਮਾਜਵਾਦੀ ਦੇ ਯੁਵਾ ਚੇਅਰਮੈਨ ਜਰਨੈਲ ਸਿੰਘ, ਰਮਨ ਸ਼ਰਮਾ, ਕਪਿਲ ਸ਼ਰਮਾ ਸ਼ਿਵ ਸੈਨਾ ਹਿੰਦੋਸਤਾਨ ਤੋਂ ਯੁਵਾ ਚੇਅਰਮੈਨ, ਕਾਂਗਰਸ ਤੋਂ ਸੰਜੂ ਅਰੋੜਾ, ਸ਼ਿਵ ਸੈਨਾ ਬਾਲ ਠਾਕਰੇ ਤੋਂ ਰੋਹਿਤ ਜੋਸ਼ੀ, ਲਵੀ ਸੋਹਲ, ਰਾਜੇਸ਼ ਕੁਮਾਰ, ਅਵਤਾਰ ਅਟਵਾਲ, ਵਿਕਾਸ ਗਿੱਲ, ਸੋਨੂੰ ਸਹੋਤਾ, ਇਸ਼ਾਨ ਸ਼ਰਮਾ, ਵਿਸ਼ਾਲ, ਰੀਮਾ ਗਿੱਲ, ਸੰਵਲਜੀਤ ਗਿੱਲ ਅਤੇ ਹੋਰ ਮੌਜੂਦ ਸਨ।


Related News