ਕੈਂਸਰ ਤੋਂ ਬਚਣ ਲਈ ਸਬਜ਼ੀਆਂ ਦਾ ਇੰਝ ਕਰੋ ਇਸਤੇਮਾਲ

Monday, Sep 02, 2019 - 02:33 PM (IST)

ਕੈਂਸਰ ਤੋਂ ਬਚਣ ਲਈ ਸਬਜ਼ੀਆਂ ਦਾ ਇੰਝ ਕਰੋ ਇਸਤੇਮਾਲ

ਚੰਡੀਗੜ੍ਹ : ਅਜੋਕੇ ਸਮੇਂ ’ਚ ਸਬਜ਼ੀਆਂ ’ਚ ਪੇਸਟੀਸਾਈਡ ਦਾ ਇਸਤੇਮਾਲ ਤੇਜ਼ੀ ਨਾਲ ਵਧ ਰਿਹਾ ਹੈ, ਜਿਸ ਕਾਰਨ ਵਿਅਕਤੀ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਜਿਹੀਆਂ ਸਬਜ਼ੀਆਂ ਅਤੇ ਫਲਾਂ ਨੂੰ ਖਾਣ ਨਾਲ ਕੈਂਸਰ ਦੀ ਸੰਭਾਵਨਾ ਵਧ ਗਈ ਹੈ। ਅਜਿਹੇ ’ਚ ਫਲਾਂ ਅਤੇ ਸਬਜ਼ੀਆਂ ਨੂੰ ਛਿੱਲਣ ਤੋਂ ਪਹਿਲਾਂ ਉਨ੍ਹਾਂ ਨੂੰ ਲੂਣ ਵਾਲੇ ਪਾਣੀ ਜਾਂ ਗਰਮ ਪਾਣੀ ’ਚ 15 ਮਿੰਟਾਂ ਲਈ ਡੋਬ ਦਿਓ। ਪਾਣੀ ’ਚ ਡੇਢ ਚਮਚਾ ਸਿਰਕਾ ਪਾ ਕੇ ਵੀ ਸਬਜ਼ੀਆਂ ਨੂੰ 15 ਮਿੰਟਾਂ ਲਈ ਰੱਖਿਆ ਜਾ ਸਕਦਾ ਹੈ ਕਿਉਂਕਿ ਸਿਰਕਾ ਵੀ ਪੇਸਟੀਸਾਈਡ ਨੂੰ ਬਾਹਰ ਕੱਢ ਦਿੰਦਾ ਹੈ।
ਇਹ ਜਾਣਕਾਰੀ ਮੁੰਬਈ ਸਥਿਤ ਟਾਟਾ ਮੈਮੋਰੀਅਲ ਹਸਪਤਾਲ ਦੇ ਚੀਫ ਡਾਈਟੀਸ਼ੀਅਨ ਸ਼ਿਵਸ਼ੰਕਰ ਅਤੇ ਇੰਡੀਆਨ ਡਾਈਟੀਸ਼ੀਅਨ ਐਸੋਸੀਏਸ਼ਨ ਪੰਜਾਬ ਚੈਪਟਰ ਦੀ ਜਸਪ੍ਰੀਤ ਕੌਰ ਨੇ ਦਿੱਤੀ। ਦੋਵੇਂ ਪੀ. ਜੀ. ਆਈ. ’ਚ ਕੈਂਸਰ ਦੀ ਰੋਕਥਾਮ ਅਤੇ ਇਲਾਜ ’ਚ ਚੁਣੌਤੀਆਂ ਅਤੇ ਪੋਸ਼ਣ ਰਣਨੀਤੀ ’ਤੇ ਆਯੋਜਿਤ ਸੈਮੀਨਾਰ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਫਲਾਂ ਦੇ ਛਿਲਕੇ ਹਲਕੇ ਹੁੰਦੇ ਹਨ, ਉਨ੍ਹਾਂ ਨੂੰ ਖਾਣ ਤੋਂ ਪਹਿਲਾਂ ਘੱਟੋ-ਘੱਟ 3 ਘੰਟੇ ਤੱਕ ਗਰਮ ਪਾਣੀ ’ਚ ਪਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਕੈਂਸਰ ਦੇ ਤੇਜ਼ੀ ਨਾਲ ਵਧਣ ਦਾ ਇਕ ਕਾਰਨ ਵੈਸਟਰਨ ਫੂਡ ਹੈ। ਹਰ ਦੂਜੇ ਦਿਨ ਘਰਾਂ ’ਚ ਪ੍ਰੋਸਟੇਡ ਜਾਂ ਜੰਕ ਫੂਡ ਖਾਧਾ ਜਾਂਦਾ ਹੈ, ਜੋ ਕਿ ਸਿਹਤ ਲਈ ਹਾਨੀਕਾਰਕ ਹੈ।


author

Babita

Content Editor

Related News