ਕੈਂਸਰ ਦੇ ਮਰੀਜ਼ਾਂ ਲਈ ਪਠਾਨਕੋਟ ਦੇ ਇਸ ਨੌਜਵਾਨ ਨੇ ਚੁੱਕਿਆ ਅਹਿਮ ਕਦਮ, 18 ਵਾਰ ਕਰ ਚੁੱਕਾ ਖੂਨਦਾਨ

04/04/2022 4:33:25 PM

ਪਠਾਨਕੋਟ (ਬਿਊਰੋ) - ਕੀਮੋਥੈਰੇਪੀ ਕਾਰਨ ਕੈਂਸਰ ਦੇ ਮਰੀਜ਼ਾਂ ਦੇ ਹੋਲੀ-ਹੋਲੀ ਸਾਰੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਸਿਰ ਦੇ ਕੁਦਰਤੀ ਵਾਲ ਬਹੁਤ ਦੇਰ ਨਾਲ ਵਾਪਸ ਆਉਂਦੇ ਹਨ। ਕੈਂਸਰ ਦੇ ਸਾਰੇ ਮਰੀਜ਼ ਸਿਰ ’ਤੇ ਪਾਉਣ ਲਈ ਕੁਦਰਤੀ ਵਾਲਾਂ ਤੋਂ ਬਣੀ ਮਹਿੰਗੀ ਵਿੱਗ ਨਹੀਂ ਖ਼ਰੀਦ ਸਕਦੇ। ਅਜਿਹੇ ਮਰੀਜ਼ਾਂ ਦੀ ਖ਼ੁਸ਼ੀ ਲਈ ਪਠਾਨਕੋਟ ਦੇ ਰਕਿਤ ਮਹਾਜਨ ਕੁਝ ਖ਼ਾਸ ਕਰਨ ਦਾ ਯਤਨ ਕਰ ਰਹੇ ਹਨ। ਰਕਿਤ ਨੇ 14 ਮਹੀਨਿਆਂ ਤੱਕ ਆਪਣੇ ਵਾਲ 14 ਇੰਚ ਲੰਬੇ ਕੀਤੇ, ਜਿਨ੍ਹਾਂ ਨੂੰ ਕੱਟ ਕੇ ਉਸ ਨੇ ਮਹਾਰਾਸ਼ਟਰ, ਜਿਥੇ ਕੈਂਸਰ ਦੇ ਮਰੀਜ਼ਾਂ ਦੀਆਂ ਵਿੱਗਾਂ ਬਣਾਈਆਂ ਜਾਂਦੀਆਂ ਹਨ, ਉਥੇ ਭੇਜ ਦਿੱਤੇ।

ਰਕਿਤ ਨੇ ਕਿਹਾ ਕਿ ਉਸਨੇ ਅਜਿਹਾ ਆਪਣੇ ਇਕ ਕੈਂਸਰ ਜਾਣਪਛਾਣ ਵਾਲੇ ਸ਼ਖ਼ਸ ਦੀ ਹਾਲਤ ਅਤੇ ਮਨੋਦਸ਼ਾ ਵੇਖ ਕੇ ਕੀਤਾ ਹੈ। ਇੰਟਰਨੈਟ ’ਤੇ ਖੋਜ ਕਰਨ ’ਤੇ ਮੈਨੂੰ ਇਕ ਅਜਿਹੀ ਸੰਸਥਾ ਬਾਰੇ ਪਤਾ ਲੱਗਾ ਜੋ ਦਾਨ ਕੀਤੇ ਕੁਦਰਤੀ ਵਾਲਾਂ ਤੋਂ ਵਿੱਗ ਬਣਾਉਂਦੀ ਹੈ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਮੁਫ਼ਤ ਦਿੰਦੀ ਹੈ। ਰਕਿਤ ਨੇ ਦੱਸਿਆ ਕਿ ਉਸ ਨੂੰ ਮਦਦ ਚੈਰੀਟੇਬਲ ਟਰੱਸਟ ਮਹਾਰਾਸ਼ਟਰ ਵੱਲੋਂ ਚਲਾਏ ਗਏ 'ਕਾੱਪ ਵਿਦ ਕੈਂਸਰ' ਮੁਹਿੰਮ ਬਾਰੇ ਪਤਾ ਲੱਗਾ। ਸੰਸਥਾ ਦੇ ਈ-ਮੇਲ ਰਾਹੀਂ ਰਾਬਤਾ ਕਾਇਮ ਕਰ ਉਥੋ ਦੇ ਨਿਯਮਾਂ ਨੂੰ ਸਮਝਿਆ ਅਤੇ ਜਨਵਰੀ 2021 ਵਿੱਚ ਵਾਲ ਵਧਾਉਣੇ ਮੈਂ ਸ਼ੁਰੂ ਕਰ ਦਿੱਤੇ। 14 ਮਹੀਨਿਆਂ ਬਾਅਦ ਜਦੋਂ ਮੇਰੇ ਵਾਲ ਲੰਬੇ ਤੋਂ ਗਏ ਤਾਂ ਮੈਂ ਉਨ੍ਹਾਂ ਨੂੰ ਕੱਟਵਾ ਕੇ ਉਕਤ ਸੰਸਥਾ ਦੇ ਨਾਂ 'ਤੇ ਭੇਜ ਦਿੱਤੇ। ਰਾਕੀਤ ਨੇ ਕਿਹਾ ਕਿ ਹੁਣ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।

ਪਠਾਨਕੋਟ ਦਾ ਰਹਿਣ ਵਾਲਾ ਰਕਿਤ ਮਹਾਜਨ ਕਈ ਸਮਾਜਿਕ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖੂਨ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਹਨ। ਰਕਿਤ 18 ਵਾਰ ਆਪਣਾ ਖੂਨਦਾਨ ਕਰ ਚੁੱਕਾ ਹੈ। ਪੰਜ ਵਾਰ ਉਹ SDP (ਸਿੰਗਲ ਡੋਨਰ ਪਲੇਟਲੇਟ) ਦਾਨ ਕਰ ਚੁੱਕਾ ਹੈ। ਇਸ ਤੋਂ ਇਲਾਵਾ ਉਹ ਥੈਲੇਸੀਮੀਆਂ ਤੋਂ ਪੀੜਤ ਬੱਚਿਆਂ ਲਈ ਆਪਣੇ ਬੋਨ ਮੈਰੋ ਦਾ ਸੈਂਪਲ ਵੀ ਦੇ ਚੁੱਕਾ ਹੈ। ਰਕਿਤ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਫੋਰਟਿਸ ਹਸਪਤਾਲ ਵਿੱਚ ਆਪਣੇ ਸਾਰੇ ਅੰਗ ਦਾਨ ਕਰਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ।


rajwinder kaur

Content Editor

Related News