ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਹਰ ਸਾਲ ਵੱਧਦੇ ਜਾ ਰਹੇ ਕੈਂਸਰ ਦੇ ਮਾਮਲੇ

02/04/2023 4:45:33 PM

ਚੰਡੀਗੜ੍ਹ : ਹਰੇ-ਭਰੇ ਖੇਤਾਂ ਨਾਲ ਲਹਿਰਾਉਂਦੇ ਪੰਜਾਬ ਨੂੰ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨੇ ਜਕੜ ਲਿਆ ਹੈ। ਦੂਸ਼ਿਤ ਪਾਣੀ ਅਤੇ ਖੇਤਾਂ 'ਚ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਸੂਬੇ 'ਚ ਕੈਂਸਰ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਸੂਬੇ 'ਚ ਮੌਜੂਦਾ ਸਮੇਂ 'ਚ ਹਰ ਸਾਲ ਕੈਂਸਰ ਦੇ 7 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਪੂਰੇ ਦੇਸ਼ 'ਚ ਜਿੱਥੇ ਕੈਂਸਰ ਦੇ 8 ਤੋਂ 10 ਲੱਖ ਨਵੇਂ ਮਾਮਲੇ ਆ ਰਹੇ ਹਨ, ਉੱਥੇ ਹੀ ਪੰਜਾਬ 'ਚ ਇਕ ਲੱਖ ਲੋਕਾਂ 'ਤੇ 90 ਮਰੀਜ਼ ਕੈਂਸਰ ਨਾਲ ਪੀੜਤ ਹਨ।

ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਰੁਕਣ ਵਾਲੇ ਨੂੰ ਦਿਖਾਈਆਂ ਜਾਂਦੀਆਂ ਨੇ ਤਸਵੀਰਾਂ, ਫਿਰ ਜਿਸਮ ਦੀ ਭੁੱਖ...

ਸੂਬੇ 'ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ 'ਚ ਕੈਂਸਰ ਦੇ ਮਾਮਲੇ ਜ਼ਿਆਦਾ ਪਾਏ ਗਏ ਹਨ। ਔਰਤਾਂ 'ਚ ਵੱਧ ਰਹੇ ਬ੍ਰੈਸਟ ਅਤੇ ਸਰਵਾਈਕਲ ਕੈਂਸਰ ਦਾ ਮੁੱਖ ਕਾਰਨ ਜਿੱਥੇ ਹਾਰਮੋਨਜ਼ 'ਚ ਬਦਲਾਅ ਹੈ, ਉੱਥੇ ਹੀ ਗਰਭ ਨਿਰੋਧਕ ਦਵਾਈਆਂ ਵੀ ਇਸ ਦਾ ਵੱਡਾ ਕਾਰਨ ਹੈ। ਆਈ. ਸੀ. ਐੱਮ. ਆਰ. ਦੀ ਰਿਪੋਰਟ ਦੇ ਮੁਤਾਬਕ ਪਹਿਲਾਂ ਸੂਬੇ 'ਚ ਮੁਕਤਸਰ, ਬਠਿੰਡਾ, ਸੰਗਰੂਰ ਅਤੇ ਤਰਨਤਾਰਨ 'ਚ ਹੀ ਕੈਂਸਰ ਦੇ ਮਰੀਜ਼ ਸਾਹਮਣੇ ਆਉਂਦੇ ਸਨ। ਹੁਣ ਹਰ ਜ਼ਿਲ੍ਹੇ 'ਚ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਰਾਸ਼ਨ ਡਿਪੂਆਂ 'ਤੇ ਪੁੱਜ ਰਹੇ ਜਹਾਜ਼ਾਂ 'ਚ ਘੁੰਮਣ ਵਾਲੇ, ਸੱਚ ਜਾਣ ਅਧਿਕਾਰੀ ਵੀ ਹੈਰਾਨ-ਪਰੇਸ਼ਾਨ

ਇਸ ਦਾ ਕਾਰਨ ਲੋਕਾਂ ਦਾ ਬਦਲਦਾ ਖਾਣ-ਪੀਣ ਹੈ। ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਮੁਤਾਬਕ ਪੰਜਾਬ ਸਰਕਾਰ ਨੇ ਕੈਂਸਰ ਰੋਗੀਆਂ ਨੂੰ 13.54 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News