ਕੈਂਸਰ ਨੇ ਲਈ 18 ਸਾਲਾ ਨੌਜਵਾਨ ਦੀ ਜਾਨ

11/3/2019 4:09:52 PM

ਮੰਡੀ ਲਾਧੂਕਾ (ਸੰਧੂ) - ਜਲਾਲਾਬਾਦ ਅਧੀਨ ਪੈਂਦੇ ਪਿੰਡ ਲਮੋਚੜ੍ਹ ਕਲਾਂ ਵਿਖੇ ਰਹਿ ਰਹੇ 18 ਸਾਲਾ ਨੌਜਵਾਨ ਦੀ ਕੈਂਸਰ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਲਵਿਸ਼ ਗੁੰਬਰ ਵਜੋਂ ਹੋਈ ਹੈ, ਜੋ ਕਰੀਬ ਪਿਛਲੇ 4 ਸਾਲ ਤੋਂ ਇਸ ਭਿਆਨਕ ਬੀਮਾਰੀ ਨਾਲ ਲੜ ਰਿਹਾ ਸੀ। ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਲਵਿਸ਼ ਦਾ ਇਲਾਜ ਕਾਫੀ ਸਮੇਂ ਤੋਂ ਚਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ਤੋਂ ਚੱਲ ਰਿਹਾ ਸੀ, ਜਿਸ ਦੀ ਅੱਜ ਮੌਤ ਹੋ ਗਈ। ਉਸ ਦੀ ਅੰਤਿਮ ਅਰਦਾਸ ਲਈ ਮੰਗਲਵਾਰ ਨੂੰ ਸ਼ਿਵ ਭਵਨ ਜਲਾਲਾਬਾਦ ਵਿਖੇ ਭੋਗ ਪਾਏ ਜਾਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

rajwinder kaur

This news is Edited By rajwinder kaur