ਕੈਨੇਡਾ 'ਚ ਨਹੀਂ ਪੰਜਾਬ 'ਚ ਹੀ ਹੋਵੇਗਾ ਪ੍ਰਭਲੀਨ ਦਾ ਅੰਤਿਮ ਸੰਸਕਾਰ

Saturday, Nov 30, 2019 - 09:48 AM (IST)

ਕੈਨੇਡਾ 'ਚ ਨਹੀਂ ਪੰਜਾਬ 'ਚ ਹੀ ਹੋਵੇਗਾ ਪ੍ਰਭਲੀਨ ਦਾ ਅੰਤਿਮ ਸੰਸਕਾਰ

ਜਲੰਧਰ/ਕੈਨੇਡਾ (ਕਮਲੇਸ਼): ਕੈਨੇਡਾ ਦੇ ਸ਼ਹਿਰ ਸਰੀ 'ਚ ਕਤਲ ਕੀਤੀ ਗਈ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ 'ਚ ਨਹੀਂ ਪੰਜਾਬ 'ਚ ਹੀ ਹੋਵੇਗਾ। ਪ੍ਰਭਲੀਨ ਦੇ ਪਿਤਾ ਜਲਦੀ ਹੀ ਉਸਦੀ ਡੈੱਡ ਬਾਡੀ ਲੈਣ ਲਈ ਕੈਨੇਡਾ ਰਵਾਨਾ ਹੋਣਗੇ। ਪ੍ਰਭਲੀਨ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਚਿੱਟੀ ਵਿਚ ਹੀ ਕੀਤਾ ਜਾਵੇਗਾ।

PunjabKesari

ਜ਼ਿਕਰਯੋਗ ਹੈ ਕਿ ਪ੍ਰਭਲੀਨ 2016 ਵਿਚ ਕੈਨੇਡਾ ਸਟੱਡੀ ਵੀਜ਼ਾ 'ਤੇ ਗਈ ਸੀ । ਸਟੱਡੀ ਪੂਰੀ ਹੋਣ ਤੋਂ ਬਾਅਦ ਉਹ ਸਰੀ 'ਚ ਫੁੱਲ ਟਾਈਮਜ਼ ਜਾਬ ਵੀ ਕਰ ਰਹੀ ਸੀ।ਦੱਸਣਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਸਰੀ 'ਚ ਪ੍ਰਭਲੀਨ ਦੀ ਹੱਤਿਆ ਦੇ ਮਾਮਲੇ 'ਚ ਕੈਨੇਡਾ ਦੇ ਇਕ ਨਿਊਜ਼ ਵੈੱਬ ਪੋਰਟਲ ਦੇ ਹਵਾਲੇ ਤੋਂ ਪਤਾ ਲੱਗਾ ਸੀ ਕੈਨੇਡਾ ਪੁਲਸ ਨੂੰ ਪ੍ਰਭਲੀਨ ਕੌਰ ਦੀ ਰੈਂਟਿਡ ਅਕਮੋਡੇਸ਼ਨ ਤੋਂ ਪ੍ਰਭਲੀਨ ਦੀ ਡੈੱਡ ਬਾਡੀ ਤੋਂ ਇਲਾਵਾ ਇਕ 18 ਸਾਲ ਨੌਜਵਾਨ ਦੀ ਵੀ ਡੈੱਡ ਬਾਡੀ ਵੀ ਮਿਲੀ ਸੀ। ਹਾਲਾਂਕਿ ਨਿਊਜ਼ ਪੋਰਟਲ ਨੇ ਨੌਜਵਾਨ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ। ਸ਼ੁਰੂਆਤੀ ਜਾਂਚ ਵਿਚ ਪੁਲਸ ਦਾ ਇਹ ਵੀ ਕਹਿਣਾ ਹੈ ਕਿ ਦੋਵੇਂ ਮ੍ਰਿਤਕ ਇਕ ਦੂਜੇ ਨੂੰ ਜਾਣਦੇ ਸਨ। ਉਥੇ ਹੀ ਛੇ ਦਿਨ ਬੀਤਣ ਦੇ ਬਾਵਜੂਦ ਵੀ ਪ੍ਰਭਲੀਨ ਦੀ ਹੱਤਿਆ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤੀ ਨਹੀਂ ਲੱਗ ਸਕਿਆ ਹੈ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕਿ ਫਿਲਹਾਲ ਕੈਨੇਡਾ ਪੁਲਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਆਉਣ ਅਤੇ ਫਿਰ ਸਾਰਾ ਮਾਮਲੇ ਬਾਰੇ ਦੱਸਿਆ ਜਾਵੇਗਾ।

PunjabKesari


author

Shyna

Content Editor

Related News