ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪਿੰਡ ਚੀਮਾ ਦੇ ਨੌਜਵਾਨ ਇਕਲੌਤੇ ਪੁੱਤ ਦੀ ਅਚਾਨਕ ਮੌਤ

Monday, May 03, 2021 - 06:06 PM (IST)

ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪਿੰਡ ਚੀਮਾ ਦੇ ਨੌਜਵਾਨ ਇਕਲੌਤੇ ਪੁੱਤ ਦੀ ਅਚਾਨਕ ਮੌਤ

ਹਠੂਰ (ਭੱਟੀ) : ਕੈਨੇਡਾ ’ਚ ਇਥੋਂ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਚੀਮਾ ਦਾ ਨੌਜਵਾਨ ਵਿਸ਼ਵਜੀਤ ਸਿੰਘ ਸਿੱਧੂ ਉਰਫ ਪ੍ਰਿੰਸ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ, ਜਿਸ ਦੀ ਉਥੇ ਸੰਖੇਪ ਬੀਮਾਰੀ ਨਾਲ ਅਚਨਚੇਤ ਮੌਤ ਹੋ ਗਈ। ਵਿਸ਼ਵਜੀਤ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪਰਮਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਪ੍ਰਿੰਸ ਅਧਿਆਪਕ ਆਗੂ ਮਾ. ਮਨਜਿੰਦਰ ਸਿੰਘ ਚੀਮਾ ਤੇ ਮਾਤਾ ਸੰਦੀਪ ਕੌਰ ਦਾ ਇਕਲੌਤਾ ਪੁੱਤਰ ਸੀ। ਉਸ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਲੜ ਕੇ ਪੇਕੇ ਗਈ ਪਤਨੀ ਤਾਂ ਜਾਨੋ ਪਿਆਰੀ ਧੀ ਨੂੰ ਪਾਉਣ ਲਈ ਤੜਫ ਰਹੇ ਪਿਓ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਇਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਹੋਈ ਮੌਤ
ਇਕ ਹੋਰ ਮਾਮਲੇ ਵਿਚ ਕੈਨੇਡਾ ਦੇ ਕੈਲੇਡਨ ਵਿਖੇ ਇਕ ਪੰਜਾਬੀ ਡਰਾਈਵਰ ਦੀ ਟਰੱਕ ਦਾ ਟਾਇਰ ਬਦਲਣ ਸਮੇਂ ਟਰੱਕ ਹੇਠ ਆਉਣ ਕਾਰਨ ਮੌਤ ਹੋ ਗਈ, ਜੋ ਬਰੈਂਪਟਨ ਦਾ ਵਸਨੀਕ ਸੀ। ਮ੍ਰਿਤਕ ਦਾ ਨਾਂ ਜਸਵੰਤ ਸੰਧੂ (ਸੋਨੂੰ) ਸੀ। ਇਸ ਦੁੱਖਦਾਈ ਮੌਤ ਦੀ ਖ਼ਬਰ ਬਾਰੇ ਸੁਣ ਕੇ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਕ੍ਰਿਕਟ ਦਾ ਚੰਗਾ ਖਿਡਾਰੀ ਰਿਹਾ ਹੈ ਤੇ ਹਾਦਸੇ ਤੋਂ ਇਕ ਦਿਨ ਬਾਅਦ ਹੀ ਉਸ ਦਾ ਜਨਮ ਦਿਨ ਸੀ।

ਇਹ ਵੀ ਪੜ੍ਹੋ : ਘਰ ਦੇ ਕਲੇਸ਼ ਨੇ ਉਜਾੜੇ ਪਾਇਆ ਪਰਿਵਾਰ, ਦੋ ਮਹੀਨਿਆਂ ਦਾ ਪੁੱਤ ਵੀ ਪਹੁੰਚਿਆ ਮੌਤ ਦੇ ਮੂੰਹ ’ਚ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News