ਹਾਈ ਕੋਰਟ ਦੀ ਟਿੱਪਣੀ- ''ਸਹਿਮਤੀ ਨਾਲ ਬਣਾਏ ਸਬੰਧਾਂ ਮਗਰੋਂ ਨਹੀਂ ਖ਼ਤਮ ਕਰ ਸਕਦੇ 27 ਹਫ਼ਤਿਆਂ ਦੀ ਗਰਭ ਅਵਸਥਾ''

Wednesday, Mar 13, 2024 - 03:17 PM (IST)

ਹਾਈ ਕੋਰਟ ਦੀ ਟਿੱਪਣੀ- ''ਸਹਿਮਤੀ ਨਾਲ ਬਣਾਏ ਸਬੰਧਾਂ ਮਗਰੋਂ ਨਹੀਂ ਖ਼ਤਮ ਕਰ ਸਕਦੇ 27 ਹਫ਼ਤਿਆਂ ਦੀ ਗਰਭ ਅਵਸਥਾ''

ਚੰਡੀਗੜ੍ਹ: ਸਹਿਮਤੀ ਨਾਲ ਬਣੇ ਸਬੰਧਾਂ ਮਗਰੋਂ ਅਬੋਰਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਹਿਮ ਟਿੱਪਣੀ ਸਾਹਮਣੇ ਆਈ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਸਹਿਮਤੀ ਨਾਲ ਬਣੇ ਸਬੰਧਾਂ ਮਗਰੋਂ 27 ਹਫ਼ਤਿਆਂ ਦੀ ਗਰਭ ਅਵਸਥਾ ਨੂੰ ਖ਼ਤਮ ਨਹੀਂ ਕਰ ਸਕਦੇ। ਦਰਅਸਲ, ਪੰਜਾਬ ਦੀ ਇਕ 18 ਸਾਲਾ ਕੁੜੀ ਇਕ ਮੁੰਡੇ ਨਾਲ ਸਬੰਧਾਂ ਮਗਰੋਂ ਗਰਭਵਤੀ ਹੋ ਗਈ ਸੀ। ਹੁਣ ਉਹ ਦੋਵੇਂ ਇਕ ਦੂਜੇ ਤੋਂ ਵੱਖ ਹੋ ਚੁੱਕੇ ਹਨ। ਇਸ ਕਾਰਨ ਲੜਕੀ ਨੇ ਹਾਈ ਕੋਰਟ ਨੂੰ ਅਬੋਰਸ਼ਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ। 

ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ ਅਤੇ PGIMER ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਸ ਗਰਭਕਾਲੀ ਉਮਰ ਅਤੇ ਭਰੂਣ ਦੀ ਸਥਿਤੀ ਕਾਰਨ ਇਸ ਦੇ ਜ਼ਿੰਦਾ ਜਨਮ ਲੈਣ ਦੀ ਸੰਭਾਵਨਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹਾ ਕਰਨ 'ਤੇ ਬੱਚੇ ਜਨਮ ਸਮੇਂ ਤੋਂ ਬਹੁਤ ਪਹਿਲਾਂ ਹੋ ਜਾਵੇਗਾ ਤੇ ਇਸ ਕਾਰਨ ਬਹੁਤ ਸਾਰੀਆਂ ਦਿੱਕਤਾਂ ਆ ਸਕਦੀਆਂ ਹਨ। ਲੜਕੀ ਨੇ ਅਪੀਲ ਕੀਤੀ ਸੀ ਕਿ ਉਹ ਬੱਚੇ ਨੂੰ ਜਨਮ ਦੇਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਅਣਚਾਹੇ ਗਰਭ ਕਾਰਨ ਉਸ ਦਾ ਸਮਾਜ ਵਿਚ ਵਿਚਰਨਾ ਮੁਸ਼ਕਲ ਹੋ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਸੱਜ-ਧੱਜ ਕੇ ਉਡੀਕਦੀ ਰਹਿ ਗਈ ਲਾੜੀ, ਐਨ ਸਮੇਂ 'ਤੇ ਵਿਆਹ ਤੋਂ ਮੁਕਰਿਆ ਫ਼ੌਜੀ, 3 ਸਾਲਾਂ ਤੋਂ ਚੱਲ ਰਹੀ ਸੀ ਪ੍ਰੇਮ ਕਹਾਣੀ

ਅਦਾਲਤ ਨੇ ਮੰਨਿਆ ਕਿ ਮੌਜੂਦਾ ਕੇਸ ਵਿਚ ਭਰੂਣ ਇਕ ਅਣਚਾਹਿਆ ਗਰਭ ਹੈ ਅਤੇ ਪਟੀਸ਼ਨਕਰਤਾ ਲਈ ਸੰਭਾਵਿਤ ਸਮਾਜਿਕ ਗਿਰਾਵਟ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕੀਤਾ ਜਾ ਸਕਦਾ, ਪਰ ਫ਼ਿਰ ਵੀ ਵਿਧਾਨ ਸਭਾ ਨੇ ਸਮਾਂ ਸੀਮਾ (24 ਹਫ਼ਤੇ) ਨਿਰਧਾਰਤ ਕੀਤੀ ਹੈ ਜਿਸ ਦੇ ਅੰਦਰ ਅਬੋਰਸ਼ਨ ਕਰਵਾਇਆ ਜਾ ਸਕਦਾ ਹੈ। ਕਾਨੂੰਨ 24 ਹਫ਼ਤਿਆਂ ਤੋਂ ਬਾਅਦ ਵੀ ਮਾਂ ਨੂੰ ਇਸ ਦੀ ਇਜਾਜ਼ਤ ਮੰਗਣ ਦੀ ਪ੍ਰਵਾਨਗੀ ਦਿੰਦਾ ਹੈ, ਫ਼ਿਰ ਵੀ ਕੋਈ ਇਸ ਨੂੰ ਬੇਲਗਾਮ ਅਧਿਕਾਰ ਵਜੋਂ ਨਹੀਂ ਮੰਗ ਸਕਦਾ। ਅਦਾਲਤ ਨੇ ਕਿਹਾ ਕਿ ਜਿਣਸੀ ਖੁਦਮੁਖਤਿਆਰੀ ਦੇ ਅਧਿਕਾਰ ਦੀ ਵਰਤੋਂ ਕਈ ਵਾਰ ਕੁਝ ਜ਼ਿੰਮੇਵਾਰੀਆਂ ਦੇ ਨਾਲ ਆਉਂਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Anmol Tagra

Content Editor

Related News