ਕੈਬਨਿਟ ਮੰਤਰੀ ਦੇ ਆਉਣ-ਜਾਣ ਲਈ ਅਕਾਲੀ ਆਗੂ ਦੀ ਗੱਡੀ ਦੀ ਵਰਤੋਂ ਬਣੀ ਚਰਚਾ ਦਾ ਵਿਸ਼ਾ
Tuesday, Oct 13, 2020 - 06:06 PM (IST)
ਮਲੋਟ (ਜੁਨੇਜਾ): ਅੱਜ ਮਲੋਟ ਦੇ ਪਿੰਡ ਈਨਾਖੇੜਾ ਵਿਖੇ ਝੀਗਾਂ ਮੱਛੀ ਦੇ ਪਾਲਣ ਅਤੇ ਟ੍ਰੇਨਿੰਗ ਕੇਂਦਰ ਦੇ ਉਦਘਾਟਨ ਲਈ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਦੀ ਆਮਦ ਮੌਕੇ ਨੇੜੇ ਬਣੇ ਸਕੂਲ 'ਚ ਹੈਲੀਪੈਡ ਤੋਂ ਮੰਤਰੀ ਨੂੰ ਲਿਆਉਣ ਅਤੇ ਛੱਡਣ ਲਈ ਬੀ.ਡੀ.ਪੀ.ਓ. ਵਲੋਂ ਅਕਾਲੀ ਆਗੂ ਦੀ ਗੱਡੀ ਵਰਤਣ ਕਾਰਨ ਕਾਂਗਰਸੀ ਆਗੂ ਔਖੇ ਭਾਰੇ ਹੁੰਦੇ ਦਿੱਸੇ। ਮੇਜਬਾਨ ਪਿੰਡ ਦੇ ਕਾਂਗਰਸੀ ਆਗੂ ਅਤੇ ਪੰਚ ਜਸਵਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਲਈ ਸਬੰਧਤ ਵਿਭਾਗ ਵਲੋਂ ਇਕ ਇਨੋਵਾ ਗੱਡੀ ਦਾ ਪ੍ਰਬੰਧ ਵੀ ਕੀਤਾ ਸੀ ਜਿਹੜੀ ਉੱਥੇ ਖਾਲੀ ਖੜ੍ਹੀ ਰਹੀ ਪਰ ਬੀ.ਡੀ.ਪੀ.ਓ. ਵਲੋਂ ਜਾਣਬੁੱਝ ਇਕ ਅਕਾਲੀ ਆਗੂ ਦੀ ਫਾਰਚੂਨਰ ਗੱਡੀ ਨੂੰ ਇਸ ਕੰਮ ਲਈ ਵਰਤਿਆ ਗਿਆ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ
ਇਸ ਸਬੰਧੀ ਜਦੋਂ ਮਲੋਟ ਦੇ ਬੀ.ਡੀ.ਪੀ. ਓ. ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਦੀ ਗੱਡੀ ਭੇਜਣ ਦੀ ਡਿਊਟੀ ਲੱਗੀ ਸੀ ਉਨ੍ਹਾਂ ਨੇ ਮੰਗਵੀਂ ਗੱਡੀ ਲਈ ਸੀ। ਉਨ੍ਹਾਂ ਕਿਹਾ ਇਸ ਨਾਲ ਕੀ ਫਰਕ ਪੈਂਦਾ ਹੈ ਕਿ ਗੱਡੀ ਕਿਸ ਦੀ ਹੈ। ਇਹ ਵੀ ਚਰਚਾ ਹੈ ਕਿ ਇਸ ਗੱਡੀ ਉਪਰ ਹਾਈ ਸਿਕਓਰਟੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਜੋ ਕਿ ਗਲਤ ਹੈ। ਗੱਡੀ ਉਪਰ ਹਾਈ ਸਿਕਉਰਟੀ ਨੰਬਰ ਪਲੇਟ ਨਾ ਲੱਗੇ ਹੋਣ ਸਬੰਧੀ ਐੱਸ.ਡੀ.ਐੱਮ. ਮਲੋਟ ਗੋਪਾਲ ਸਿੰਘ ਪੀ.ਸੀ.ਐੱਸ. ਨੇ ਕਿਹਾ ਉਹ ਰਿਪੋਰਟ ਮੰਗਾਉਣਗੇ।
ਇਹ ਵੀ ਪੜ੍ਹੋ: ਫਾਜ਼ਿਲਕਾ: ਅਨਾਜ ਮੰਡੀ 'ਚ ਲਿਫਟਿੰਗ ਨੂੰ ਲੈ ਕੇ ਹੋਇਆ ਵਿਵਾਦ, ਚੱਲੀਆਂ ਗੋਲੀਆਂ
ਉਧਰ ਬੀ ਡੀ ਪੀ ਓ ਦੀ ਇਸ ਕਾਰਵਾਈ ਨੂੰ ਕਾਂਗਰਸੀ ਅਧਿਕਾਰੀ ਵੱਲੋਂ ਉਹਨਾਂ ਨੂੰ ਥੱਲੇ ਲਾਉਣ ਦੀ ਕਾਰਵਾਈ ਦੱਸ ਰਹੇ ਹਨ। ਬਲਾਕ ਮਲੋਟ ਦਿਹਾਤੀ ਦੇ ਪ੍ਰਧਾਨ ਭੁਪਿੰਦਰ ਸਿੰਘ ਰਾਮਨਗਰ ਦਾ ਕਹਿਣਾ ਹੈ ਉਹ ਚੰਡੀਗੜ ਹੋਣ ਕਰਕੇ ਇਸ ਪ੍ਰੋਗਰਾਮ ਵਿਚ ਨਹੀਂ ਪੁੱਜ ਸਕੇ। ਪਰ ਬੀ ਡੀ ਪੀ ਓ ਨੂੰ ਚਾਹੀਦਾ ਸੀ ਕਿ ਹੈਲੀਪੈਡ ਤੋਂ ਮੰਤਰੀ ਜੀ ਨੂੰ ਲਿਆਉਣ ਲਈ ਗੱਡੀ ਮੰਗਣੀ ਸੀ ਤਾਂ ਕਾਂਗਰਸ ਪ੍ਰਧਾਨ ਦੇ ਧਿਆਨ ਵਿਚ ਲਿਅਉਂਦੇ। ਪਰ ਬੀ ਡੀ ਪੀ ਓ ਦੀ ਇਸ ਕਾਰਵਾਈ ਨੂੰ ਭਲਕੇ ਮਾਨਯੋਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਧਿਆਨ ਵਿਚ ਲਿਅਾਉਣਗੇ।
ਇਹ ਵੀ ਪੜ੍ਹੋ: ਘੁਬਾਇਆ ਨੇ ਆਪਣੀ ਹੀ ਸਰਕਾਰ ਨੂੰ ਦਿਖਾਈਆਂ ਅੱਖਾਂ, ਕਿਹਾ ਸੁਣਵਾਈ ਨਾ ਹੋਈ ਤਾਂ ਦੇਵੇਗਾ ਧਰਨਾ