ਸੀ. ਆਈ. ਏ. ਸਟਾਫ ਹੱਥ ਲੱਗੀ ਵੱਡੀ ਸਫਲਤਾ, 4 ਲੱਖ 48 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ

Thursday, Aug 03, 2017 - 04:37 PM (IST)

ਸੀ. ਆਈ. ਏ. ਸਟਾਫ ਹੱਥ ਲੱਗੀ ਵੱਡੀ ਸਫਲਤਾ, 4 ਲੱਖ 48 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ

ਮਾਨਸਾ(ਅਮਰਜੀਤ) - ਮਾਨਸਾ 'ਚ ਸੀ. ਆਈ. ਏ. ਸਟਾਫ ਦੇ ਹੱਥ ਵੱਡੀ ਸਫਲਤਾ ਉਸ ਸਮੇ ਲੱਗੀ ਜਦੋਂ ਉਨ੍ਹਾਂ ਨੇ ਇਕ ਵਿਅਕਤੀ ਨੂੰ 4 ਲੱਖ 48 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ। 
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਪਰਮਬੀਰ ਸਿੰਘ ਪਰਮਾਰ ਮਾਨਸਾ ਨੇ ਦੱਸਿਆ ਕਿ ਇਹ ਸਫਲਤਾ ਹੁਣ ਤੱਕ ਦੀ ਨਸ਼ਾਂ ਵਿਰੋਧੀ ਮੁਹਿੰਮ ਦੀ ਸਭ ਤੋਂ ਵੱਡੀ ਸਫਲਤਾ ਹੈ ।ਉਨ੍ਹਾ ਦੱਸਿਆ ਕਿ ਇਹ ਗੋਲੀਆਂ ਜੀਰਕਪੁਰ ਦੀ ਜੈਨਿਟ ਫਾਰਮਾਂ ਤੋਂ ਖਰੀਦੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਫੜੇ ਗਏ ਇਸ ਵਿਅਕਤੀ ਦਾ ਬਾਪ ਵੀ ਨਸ਼ਾ ਤਸਕਰੀ ਦੇ ਕੇਸ 'ਚ ਦਸ ਸਾਲ ਦੀ ਸਜ਼ਾ ਕੱਟ ਰਿਹਾ ਹੈ।ਪੁਲਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿਸ-ਕਿਸ ਥਾਂ ਤੋਂ ਡ੍ਰਗ ਸਪਲਾਈ ਕਰਦਾ ਸੀ।


Related News