ਸੀ. ਬੀ. ਐੱਸ. ਈ. 10ਵੀਂ, 12ਵੀਂ ਪ੍ਰੀਖਿਆ ਦਾ ਬਦਲਿਆ ਮਾਰਕਸ ਪੈਟਰਨ
Sunday, Nov 15, 2020 - 10:02 PM (IST)
ਲੁਧਿਆਣਾ, (ਵਿੱਕੀ)- ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਨੂੰ ਦੋਹਰਾ ਫਾਇਦਾ ਹੋਵੇਗਾ। 10ਵੀਂ ਅਤੇ 12ਵੀਂ ਦੇ ਬੋਰਡ ਪ੍ਰੀਖਿਆਵਾਂ ਇਸ ਵਾਰ ਦੋਹਰਾ ਫਾਇਦਾ ਚੁੱਕਣਗੇ। ਉਨ੍ਹਾਂ ਨੂੰ ਪਹਿਲਾਂ ਦੀ ਤੁਲਨਾ ’ਚ 30 ਫੀਸਦੀ ਸਿਲੇਬਸ ਘੱਟ ਪੜ੍ਹਨਾ ਹੋਵੇਗਾ ਅਤੇ ਪ੍ਰਸ਼ਨ ਪੱਤਰ ’ਚ ਪੁੱਛੇ ਗਏ ਪ੍ਰਸ਼ਨਾਂ ਦਾ ਸਹੀ ਜਵਾਬ ਦੇਣ ’ਤੇ ਉਨ੍ਹਾਂ ਨੂੰ ਪੂਰੇ ਅੰਕ ਵੀ ਮਿਲਣਗੇ।
ਦੱਸ ਦੇਈਏ ਕਿ ਕੋਰੋਨਾ ਪਾਜ਼ੇਟਿਵ ਕਾਰਨ ਘੱਟ ਹੋਏ ਸਿਲੇਬਸ ਦੇ ਕਾਰਨ ਹਰ ਵਿਸ਼ੇ ’ਚ ਲਗਭਗ ਚਾਰ ਤੋਂ ਪੰਜ ਅਧਿਆਏ ਘੱਟ ਕੀਤੇ ਗਏ ਹਨ ਪਰ ਪ੍ਰੀਖਿਆ ਪੂਰੇ ਅੰਕਾਂ ਦੀ ਹੀ ਹੋਵੇਗੀ। ਬੋਰਡ ਪ੍ਰੀਖਿਆ ਪਾਸ ਕਰਨ ਨੂੰ 70 ਅੰਕਾਂ ਦੇ ਵਿਸ਼ੇ ’ਚ 23 ਅੰਕ ਚਾਹੀਦੇ ਹੋਣਗੇ, ਜਦਕਿ ਜਿਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ ਦੀ 80 ਅੰਕਾਂ ਦੀ ਹੋਵੇਗੀ। ਉਨ੍ਹਾਂ ’ਚ ਪਾਸ ਹੋਣ ਲਈ 26 ਅੰਕ ਹੀ ਲਿਆਉਣਗੇ ਹੋਣਗੇ। ਉਥੇ ਪ੍ਰਯੋਗਾਤਮਕ ਪ੍ਰੀਖਿਆ ’ਚ 30 ਵਿਚੋਂ 9 ਅੰਕ ਲਿਆਉਣਾ ਜ਼ਰੂਰੀ ਹੋਵੇਗਾ। ਉਥੇ 70 ਅੰਕਾਂ ਦੀ ਪ੍ਰਯੋਗਿਕ ਪ੍ਰੀਖਿਆ ’ਚੋਂ 23 ਅੰਕ ਲਿਆਉਣਗੇ ਹੋਣਗੇ। ਬੋਰਡ ਅਨੁਸਾਰ ਪ੍ਰਯੋਗਿਕ ਪ੍ਰੀਖਿਆ ’ਚ 30 ’ਚੋਂ 9 ਅੰਕ ਲਿਆਉਣਾ ਜ਼ਰੂਰੀ ਹੋਵੇਗਾ। ਉਥੇ 70 ਅੰਕਾਂ ਦੀ ਪ੍ਰਯੋਗਿਕ ਪ੍ਰੀਖਿਆ ’ਚ 23 ਅੰਕ ਲਿਆਉਣਗੇ ਹੋਣਗੇ। ਬੋਰਡ ਦੀ ਮੰਨੀਏ ਤਾਂ ਜ਼ਿਆਦਾਤਰ ਵਿਸ਼ਿਆਂ ਦੇ ਚੈਪਟਰ ਘੱਟ ਕਰ ਦਿੱਤੇ ਗਏ ਹਨ। ਇਸ ਨਾਲ ਵਿਦਿਆਰਥੀ ’ਤੇ ਸਿਲੇਬਸ ਪੂਰਾ ਕਰਨ ਦਾ ਦਬਾਅ ਘੱਟ ਰਹੇਗਾ। ਪ੍ਰੀਖਿਆ ’ਚ ਉਨ੍ਹਾਂ ਚੈਪਟਰਾਂ ’ਚੋਂ ਪ੍ਰਸ਼ਨ ਪੁੱਛੇ ਜਾਣਗੇ, ਜੋ ਸਿਲੇਬਸ ਤੋਂ ਹਟਾ ਦਿੱਤੇ ਗਏ ਹਨ। ਇਸ ਵਾਰ ਬੋਰਡ ਪ੍ਰੀਖਿਆ ’ਚ ਪਾਸ ਹੋਣਾ ਆਸਾਨ ਕਰ ਦਿੱਤਾ ਗਿਆ ਹੈ।
ਇੰਟਰਨਲ ਅਸਿਸਮੈਂਟ ਦਾ ਮਿਲੇਗਾ ਫਾਇਦਾ
ਆਨਲਾਈਨ ਪੜ੍ਹਾਈ ’ਤੇ ਹੀ ਇਸ ਵਾਰ ਇੰਟਰਨਲ ਅਸਿਸਮੈਂਟ ਕੀਤਾ ਜਾਵੇਗਾ। ਇਸ ਦੇ ਲਈ ਸਕੂਲਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। 10ਵੀਂ ਅਤੇ 12ਵੀਂ (ਪ੍ਰਯੋਗਿਕ ਵਿਸ਼ੇ ਛੱਡ ਕੇ) ’ਚ 20 ਅੰਕਾਂ ਦਾ ਇੰਟਰਨਲ ਅਸਿਸਮੈਂਟ ਕੀਤਾ ਜਾਵੇਗਾ। ਇੰਟਰਨਲ ਅਸਿਸਮੈਂਟ ਵਿਚ 6 ਅੰਕ ਲਿਆਉਣਾ ਜ਼ਰੂਰੀ ਹੋਵੇਗਾ। ਬੋਰਡ ਨੇ ਸਾਰੇ ਜੁੜੇ ਸਕੂਲਾਂ ਨੂੰ 12ਵੀਂ ਦੇ ਅੰਕ ਪੈਟਰਨ ਦੀ ਸੂਚੀ ਮੁਹੱਈਆ ਕਰਵਾ ਦਿੱਤੀ ਹੈ। ਯਾਦ ਰਹੇ ਕਿ 12ਵੀਂ ਵਿਚ ਬਿਨਾਂ ਪ੍ਰਯੋਗਿਕ ਵਾਲੇ ਵਿਸ਼ੇ ’ਚ 20 ਅੰਕਾਂ ਦਾ ਇੰਟਰਨਲ ਅਸਿਸਮੈਂਟ ਹੋਵੇਗਾ। ਇਸ ’ਚ ਗਣਿਤ ਆਦਿ ਵਿਸ਼ੇ ਸ਼ਾਮਲ ਹੋਣਗੇ।
ਆਨਲਾਈਨ ਭੇਜੇ ਜਾਣਗੇ ਅੰਕ
ਬੋਰਡ ਨੇ ਇੰਟਰਨਲ ਅਸਿਸਮੈਂਟ ਦਾ ਫਾਰਮਟ ਤਿਆਰ ਕੀਤਾ ਹੈ। ਇਸ ਫਾਰਮਟ ਨੂੰ ਜਲਦ ਹੀ ਸਕੂਲਾਂ ਨੂੰ ਭੇਜਿਆ ਜਾਵੇਗਾ। ਸਾਰੇ ਸਕੂਲਾਂ ਨੂੰ ਇਸ ਫਾਰਮਟ ’ਤੇ ਇੰਟਰਨਲ ਅਸਿਸਮੈਂਟ ਦੇ ਅੰਕਾਂ ਨੂੰ ਭਰ ਕੇ ਭੇਜਣਾ ਹੈ। ਇੰਟਰਨਲ ਅਸਿਸਮੈਂਟ ਵਿਚ ਅੰਕ ਕਿਵੇਂ ਭਰਨੇ ਹਨ। ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।
ਬਲੂ ਪ੍ਰਿੰਟ ਅਤੇ ਸੈਂਪਲ ਪੇਪਰ ਤੋਂ ਲੈ ਸਕਦੇ ਹਨ ਜਾਣਕਾਰੀ
ਵਿਦਿਆਰਥੀਆਂ ਦੀ ਸੁਵਿਧਾ ਲਈ ਬੋਰਡ ਨੇ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਬਲੂ ਪਿੰ੍ਰਟ ਵੀ ਜਾਰੀ ਹੋ ਚੁਕਿਆ ਹੈ। ਵਿਦਿਆਰਥੀ ਅੰਕਾਂ ਦਾ ਪੈਟਰਨ ਇਸ ਤੋਂ ਜਾਣ ਸਕਦੇ ਹਨ। ਸੈਂਪਲ ਪੇਪਰ ਨੂੰ ਬੋਰਡ ਵੈੱਬਸਾਈਟ ’ਤੇ ਪਾਇਆ ਗਿਆ ਹੈ। ਇਸ ਦੀ ਮੱਦਦ ਨਾਲ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ।