ਸਫ਼ਾਈ ਕਰਨ ਬਹਾਨੇ ਕਾਰੋਬਾਰੀ ਦੇ ਘਰ 'ਚ ਵੜੀਆਂ ਔਰਤਾਂ, CCTV ਕੈਮਰੇ 'ਚ ਕੈਦ ਹੋ ਗਈ ਘਟੀਆ ਕਰਤੂਤ
Saturday, May 21, 2022 - 03:54 PM (IST)

ਲੁਧਿਆਣਾ (ਬੇਰੀ) : ਸਫ਼ਾਈ ਕਰਨ ਦੇ ਬਹਾਨੇ ਕਾਰੋਬਾਰੀ ਦੇ ਘਰੋਂ 2 ਔਰਤਾਂ ਕੈਸ਼ ਅਤੇ ਲੱਖਾਂ ਦੇ ਗਹਿਣਿਆਂ ’ਤੇ ਹੱਥ ਸਾਫ ਕਰ ਗਈਆਂ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੂੰ ਸੀ. ਸੀ. ਟੀ. ਵੀ. ਦੀ ਫੁਟੇਜ ਮਿਲੀ ਹੈ, ਜਿਸ ਵਿਚ ਮੁਲਜ਼ਮ ਔਰਤਾਂ ਦੇ ਚਿਹਰੇ ਸਾਫ ਨਜ਼ਰ ਆ ਰਹੇ ਹਨ। ਕਾਰੋਬਾਰੀ ਦੀ ਪਤਨੀ ਨੇ ਦੱਸਿਆ ਕਿ ਅਣਪਛਾਤੀਆਂ ਔਰਤਾਂ ਗਲੀ ’ਚੋਂ ਲੰਘ ਰਹੀਆਂ ਸਨ।
ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ 'ਨਵਜੋਤ ਸਿੱਧੂ' ਨੇ ਨਹੀਂ ਖਾਧਾ ਖਾਣਾ, ਜਾਣੋ ਕਿਵੇਂ ਬੀਤੀ ਪਹਿਲੀ ਰਾਤ (ਵੀਡੀਓ)
ਉਨ੍ਹਾਂ ਨੇ ਸਾਨੂੰ ਸਾਫ-ਸਫਾਈ ਕਰਨ ਲਈ ਨੌਕਰੀ ’ਤੇ ਰੱਖਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਅਗਲੇ ਦਿਨ ਆ ਜਾਣ ਪਰ ਦੋਵੇਂ ਔਰਤਾਂ ਨੇ ਉਸੇ ਦਿਨ ਕੰਮ ਕਰਨ ਦੀ ਗੱਲ ਕਹੀ। ਇਸ ਤੋਂ ਬਾਅਦ ਔਰਤਾਂ ਨੇ ਸਿਰਫ 20 ਮਿੰਟ ਘਰ ’ਚ ਰਹਿ ਕੇ ਸਾਫ-ਸਫਾਈ ਕੀਤੀ ਅਤੇ ਘਰ ਵਿਚੋਂ ਹਜ਼ਾਰਾਂ ਦਾ ਕੈਸ਼, 10 ਤੋਲੇ ਸੋਨੇ ਦੇ ਗਹਿਣੇ ’ਤੇ ਹੱਥ ਸਾਫ ਕਰ ਦਿੱਤਾ। ਚੋਰੀ ਤੋਂ ਬਾਅਦ ਔਰਤਾਂ ਬੋਲੀਆਂ ਕਿ ਉਨ੍ਹਾਂ ਨੇ ਜ਼ਰੂਰੀ ਕੰਮ ਜਾਣਾ ਹੈ, ਕਹਿ ਕੇ ਜਲਦਬਾਜ਼ੀ ’ਚ ਘਰੋਂ ਨਿਕਲ ਕੇ ਫ਼ਰਾਰ ਹੋ ਗਈਆਂ।
ਮਕਾਨ ਮਾਲਕਣ ਔਰਤ ਜਦੋਂ ਕੁੱਝ ਦੇਰ ਬਾਅਦ ਆਪਣੇ ਡਰਾਇੰਗ ਰੂਮ ’ਚ ਗਈ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਮਰੇ ’ਚੋਂ ਸੋਨਾ ਅਤੇ ਨਕਦੀ ਗਾਇਬ ਹੈ। ਔਰਤ ਨੇ ਤੁਰੰਤ ਇਸਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ