ਪੰਜਾਬ ''ਚ ਅੱਧਾ ਦਰਜਨ ਰੋਡਵੇਜ਼ ਦੇ ਰੂਟ ਹੋਏ ਪ੍ਰਭਾਵਿਤ

Sunday, Oct 11, 2020 - 01:01 PM (IST)

ਲੁਧਿਆਣਾ (ਮੋਹਿਨੀ) : ਹਾਥਰਸ ਅਤੇ ਕਿਸਾਨਾਂ ਦੀਆਂ ਵੱਖ ਵੱਖ ਜੱਥੇਬੰਦੀਆਂ ਵੱਲੋਂ ਪੰਜਾਬ 'ਚ ਬੰਦ ਦੀ ਕਾਲ ਦੌਰਾਨ ਬੀਤੀ ਸਵੇਰ ਜਿਵੇਂ ਹੀ ਪ੍ਰਦਰਸ਼ਨਾਂ ਦਾ ਦੌਰ ਸ਼ੁਰੂ ਹੋਇਆ, ਉਸ ਨਾਲ ਪੰਜਾਬ ਦੀਆਂ ਕਈ ਸੜਕਾਂ ’ਤੇ ਜਾਮ ਲਗ ਗਏ। ਇਸੇ ਜਾਮ ਕਾਰਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵੀ ਪ੍ਰਭਾਵਿਤ ਹੋਈਆਂ, ਜਿਨ੍ਹਾਂ 'ਚ ਮੁੱਖ ਰੂਪ ਨਾਲ ਲੁਧਿਆਣਾ ਤੋਂ ਜਲੰਧਰ, ਫਗਵਾੜਾ, ਮੋਗਾ, ਚੰਡੀਗੜ੍ਹ ਸਮੇਤ ਹੋਰ ਕਈ ਰੂਟ ਸ਼ਾਮਲ ਰਹੇ, ਜਿਨ੍ਹਾਂ ’ਤੇ ਰਵਾਨਾ ਹੋਈਆਂ ਬੱਸਾਂ ਸਮੇਂ ’ਤੇ ਸਟੇਸ਼ਨਾਂ ’ਤੇ ਨਹੀਂ ਪੁੱਜ ਸਕੀਆਂ, ਜਿਸ ਤੋਂ ਬਾਅਦ ਬੱਸਾਂ ਦਾ ਆਪਰੇਸ਼ਨ ਰੋਕਣਾ ਪਿਆ।

ਦਰਜਨ ਦੇ ਕਰੀਬ ਰੂਟਾਂ ’ਤੇ ਬੱਸਾਂ ਬੰਦ ਹੋਣ ਨਾਲ ਮੁਸਾਫ਼ਰਾਂ ਨੂੰ ਵੀ ਪਰੇਸ਼ਾਨੀ ਹੋਈ ਕਿਉਂਕਿ ਟਰੇਨਾਂ ਪਹਿਲਾਂ ਤੋਂ ਬੰਦ ਹਨ। ਬੰਦ ਕਾਰਣ ਮੁਸਾਫ਼ਰਾਂ ਦੀ ਆਮਦ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਸੀ। ਜੱਥੇਬੰਦੀਆਂ ਵੱਲੋਂ ਹਰ ਜਗ੍ਹਾ ਜਾਮ ਲੱਗਣ ਨਾਲ ਚੌਪਹੀਆ ਵਾਹਨਾਂ ਨੂੰ ਆਉਣ ਜਾਣ 'ਚ ਭਾਰੀ ਪਰੇਸ਼ਾਨੀ ਸਹਿਣੀ ਪਈ। ਇਸ ਸਬੰਧੀ ਸਟੇਸ਼ਨ ਸੁਪਰਵਾਈਜ਼ਰ ਮਦਨ ਲਾਲ ਨੇ ਦੱਸਿਆ ਕਿ ਪ੍ਰਦਰਸ਼ਨਾਂ ਕਾਰਣ ਉਨ੍ਹਾਂ ਨੂੰ ਰੂਟ ਬੰਦ ਹੋਣ ਦੇ ਪਹਿਲਾਂ ਤੋਂ ਹੁਕਮਾਂ ਸਨ ਪਰ ਮੁਸਾਫ਼ਰਾਂ ਦੀ ਸਹੂਲਤ ਲਈ ਜਿੰਨੀਆਂ ਬੱਸਾਂ ਸਵੇਰੇ ਕੱਢੀਆਂ ਜਾ ਸਕੀਆਂ, ਉਹ ਕੱਢੀਆਂ ਗਈਆਂ।


Babita

Content Editor

Related News