ਕਣਕ ਦੇ ਨਾੜ ਨੂੰ ਸਾੜਣ ਤੋਂ ਗੁਰੇਜ ਕਰਨਾ ਚਾਹੀਦਾ ਹੈ: ਡਾ. ਸੁਰਿੰਦਰ ਸਿੰਘ

Tuesday, Apr 28, 2020 - 03:58 PM (IST)

ਜਲੰਧਰ-ਕਣਕ ਦੇ ਨਾੜ ਨੂੰ ਸਾੜਣ ਨਾਲ ਪੈਦਾ ਹੋਇਆ ਧੂੰਆਂ ਜਿੱਥੇ ਵਾਤਾਵਰਣ ਨੂੰ ਗੰਧਲਾ ਕਰਦਾ ਹੈ, ਉੱਥੇ ਕਈ ਤਰ੍ਹਾਂ ਦੀਆਂ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੋਰੋਨਾਵਾਇਰਸ ਕਰਕੇ ਸਿਹਤ ਵਿਭਾਗ ਅਨੁਸਾਰ ਸਾਹ ਅਤੇ ਖੰਘ ਦੇ ਲੱਛਣ ਨਜ਼ਰ ਆਉਂਦੇ ਹਨ। ਇਸ ਲਈ ਕੋਰੋਨਾਵਾਇਰਸ ਦੀ ਭਿਆਨਕ ਮਹਾਮਾਰੀ ਨੂੰ ਰੋਕਣ ਲਈ ਸਾਨੂੰ ਸਭ ਨੂੰ ਜਿੱਥੇ ਹਦਾਇਤਾਂ ਅਨੁਸਾਰ ਉਪਰਾਲੇ ਕਰਨ ਦੀ ਜਰੂਰਤ ਹੈ, ਉੱਥੇ ਕਣਕ ਦੇ ਨਾੜ ਨੂੰ ਸਾੜਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

PunjabKesari

ਡਾ. ਸੁਰਿੰਦਰ ਸਿੰਘ ਨੇ ਪਿੰਡ ਪਤਾਰਾ ਦੀ ਦਾਣਾ ਮੰਡੀ 'ਚ ਦੌਰਾ ਕਰਦੇ ਹੋਏ ਜਿੱਥੇ ਕਣਕ ਦੀ ਖਰੀਦ ਦੇ ਸਬੰਧ 'ਚ ਉਪਲੱਬਧ ਸਹੂਲਤਾ ਦਾ ਜਾਇਜ਼ਾ ਲਿਆ, ਉੱਥੇ ਮੌਕੇ ਤੇ ਮੌਜੂਦ ਕਿਸਾਨ ਅਵਤਾਰ ਸਿੰਘ ਅਤੇ ਬਹਾਦਰ ਸਿੰਘ ਨੂੰ ਕਣਕ ਦੀ ਨਾੜ ਦੀ ਸੰਭਾਲ ਵਾਸਤੇ ਵੀ ਪ੍ਰੇਰਿਆ। ਉਹਨਾਂ ਦੱਸਿਆ ਕਿ ਪ੍ਰਤੀ ਟਨ ਕਣਕ ਦੇ ਨਾੜ 'ਚ 4-5 ਕਿਲੋ ਨਾਈਟ੍ਰੋਜਨ, 2.5-3 ਕਿਲੋ ਫਾਸਫੋਰਸ ਅਤੇ 15-20 ਕਿਲੋ ਪੋਟਾਸ਼ ਤੱਤ ਮੌਜੂਦ ਹੁੰਦਾ ਹੈ। ਕਣਕ ਦੀ ਵਾਢੀ ਤੋਂ ਬਾਅਦ ਭਾਵੇਂ 75-80 ਫੀਸਦੀ ਨਾੜ ਨੂੰ ਤੂੜੀ ਲਈ ਵਰਤ ਲਿਆ ਜਾਂਦਾ ਹੈ ਅਤੇ ਬਾਕੀ ਦੇ ਨਾੜ ਨੂੰ ਤਵੀਆਂ, ਰੋਟਾਵੇਟਰ ਜਾਂ ਉਲਟਾਵਾ ਹੱਲ ਚੱਲਾ ਕੇ ਜ਼ਮੀਨ 'ਚ ਦਬਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਸੁਧਾਰ ਹੁੰਦਾ ਹੈ, ਉੱਥੇ ਖੇਤਾਂ ਦੀ ਪਾਣੀ ਸੰਭਾਲਣ ਦੀ ਸ਼ਕਤੀ ਵੀ ਵੱਧਦੀ ਹੈ। ਡਾ. ਸੁਰਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਧਿਆਨ 'ਚ ਰੱਖਦੇ ਹੋਏ ਨਾੜ ਨੂੰ ਬਿਲਕੁਲ ਵੀ ਅੱਗ ਨਾ ਲਗਾਉਣ ਬਲਕਿ ਇਸ ਨੂੰ ਜ਼ਮੀਨ 'ਚ ਹੀ ਵਾਹੁਣ।

PunjabKesari

-ਸੰਪਰਕ ਅਫਸਰ
-ਖੇਤੀਬਾੜੀ ਅਤੇ ਕਿਸਾਨ ਸਿਖਲਾਈ ਅਫਸਰ


Iqbalkaur

Content Editor

Related News