ਅੰਮ੍ਰਿਤਸਰ ''ਚ ਇਮਾਰਤ ਡਿਗਣ ਕਾਰਨ ਵੱਡਾ ਹਾਦਸਾ, ਦੂਰ ਤੱਕ ਗੂੰਜੀ ਜ਼ੋਰਦਾਰ ਧਮਾਕੇ ਦੀ ਆਵਾਜ਼

Tuesday, Aug 11, 2020 - 09:04 AM (IST)

ਅੰਮ੍ਰਿਤਸਰ ''ਚ ਇਮਾਰਤ ਡਿਗਣ ਕਾਰਨ ਵੱਡਾ ਹਾਦਸਾ, ਦੂਰ ਤੱਕ ਗੂੰਜੀ ਜ਼ੋਰਦਾਰ ਧਮਾਕੇ ਦੀ ਆਵਾਜ਼

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ 'ਚ ਬੀਤੀ ਰਾਤ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਇਕ 4 ਮੰਜ਼ਿਲਾ ਇਮਾਰਤ ਅਚਾਨਕ ਢੇਹ-ਢੇਰੀ ਹੋ ਗਈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਦੀਆਂ ਜੇਲ੍ਹਾਂ 'ਚੋਂ ਛੱਡੇ ਗਏ 11 ਹਜ਼ਾਰ ਕੈਦੀ, ਬਾਕੀਆਂ ਨੂੰ ਵੀ ਛੱਡਣ ਦੀ ਤਿਆਰੀ!

PunjabKesari

ਇਮਾਰਤ ਦੀ ਚੌਥੀ ਮੰਜ਼ਿਲ ਡਿਗਣ ਕਾਰਨ ਇਸ ਦੇ ਨਾਲ 2 ਹੋਰ ਮੰਜ਼ਿਲਾਂ ਵੀ ਡਿਗ ਗਈਆਂ ਅਤੇ ਇਸ ਹਾਦਸੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ 'ਚ ਆਪਸੀ ਫੁੱਟ ਤੋਂ 'ਬਲਬੀਰ ਸਿੱਧੂ' ਦਾ ਇਨਕਾਰ, ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ (ਵੀਡੀਓ)

PunjabKesari

ਇਮਾਰਤ ਡਿਗਣ ਕਾਰਨ ਇਲਾਕੇ 'ਚ ਲੱਗੇ ਬਿਜਲੀ ਦੇ ਖੰਭੇ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਇਮਾਰਤ ਡਿਗਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੂਰ-ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ।

ਇਹ ਵੀ ਪੜ੍ਹੋ : ਸ਼ਰਾਬ ਕਾਂਡ : ਚੌਥੇ ਦਿਨ ਚੰਡੀਗੜ੍ਹ ਦੀਆਂ ਸੜਕਾਂ 'ਤੇ ਉਤਰਿਆ 'ਅਕਾਲੀ ਦਲ', ਪ੍ਰਦਰਸ਼ਨ ਜਾਰੀ

PunjabKesari

ਫਿਲਹਾਲ ਇਸ ਘਟਨਾ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਜਦੋਂ ਇਮਾਰਤ ਡਿਗੀ, ਉਸ ਸਮੇਂ ਲੋਕ ਅੰਦਰ ਜ਼ਰੂਰ ਸਨ ਪਰ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ।


 


author

Babita

Content Editor

Related News