ਬੁਢਲਾਡਾ ਉੱਪ ਚੋਣ ''ਚ ਕਾਂਗਰਸ ਦਾ ਸਵੀਟੀ ਰਿਹਾ ਜੈਤੂ
Saturday, Feb 24, 2018 - 06:13 PM (IST)

ਬੁਢਲਾਡਾ (ਬਾਂਸਲ)— ਸਥਾਨਕ ਸ਼ਹਿਰ ਦੇ ਵਾਰਡ ਨੰਬਰ-2 ਦੀ ਉੱਪ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੀਰਥ ਸਿੰਘ ਸਵੀਟੀ ਨੇ 881 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਅਤੇ ਅਕਾਲੀ ਦਲ ਦੇ ਸੁਖਵਿੰਦਰ ਸਿੰਘ ਨੇ 611 ਵੋਟਾਂ ਪ੍ਰਾਪਤ ਕੀਤੀਆਂ ਅਤੇ 270 ਵੋਟਾਂ ਦੇ ਫਰਕ ਨਾਲ ਕਾਂਗਰਸ ਦਾ ਉਮੀਦਵਾਰ ਸਵੀਟੀ ਜੈਤੂ ਕਰਾਰ ਦਿੱਤਾ ਗਿਆ। ਚਿੱਟਪੁੱਟ ਘਟਨਾਵਾਂ ਦੇ ਨਾਲ ਚੋਣ ਅਮਨ ਅਮਾਨ ਨਾਲ ਹੋਈ ਜਦੋਂਕਿ ਪੋਲਿੰਗ ਬੂਥਾਂ ਦੇ ਬਾਹਰ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ 'ਚ ਝੜਪਾਂ ਹੋਈਆਂ। ਡੀ. ਐੱਸ. ਪੀ. ਰਛਪਾਲ ਸਿੰਘ ਨੇ ਸਮੀ ਵਾਰਡ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।