ਨਗਰ ਨਿਗਮ ਨੇ ਬੁੱਢੇ ਨਾਲੇ ਦੇ ਕਿਨਾਰੇ ਤੋਂ ਹਟਵਾਏ ਸੈਂਕੜੇ ਕਬਜ਼ੇ

12/05/2020 2:47:32 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ਹੋਏ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁੱਕਰਵਾਰ ਸ਼ੁਰੂ ਕਰ ਦਿੱਤੀ ਗਈ, ਜਿਸ ਦੇ ਲਈ ਭਾਰੀ ਪੁਲਸ ਫੋਰਸ ਦੇ ਨਾਲ ਚਾਰੇ ਜ਼ੋਨਾਂ ਦੀ ਬਿਲਡਿੰਗ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਲਾਇਆ ਗਿਆ ਹੈ, ਜਿਨ੍ਹਾਂ ਵੱਲੋਂ ਹੈਬੋਵਾਲ ਸਾਈਡ ਤੋਂ ਡਰਾਈਵ ਦਾ ਆਗਾਜ਼ ਕੀਤਾ ਗਿਆ। ਇਸ ਦੌਰਾਨ ਸੈਂਕੜੇ ਝੁੱਗੀਆਂ ਤੋਂ ਇਲਾਵਾ ਪੱਕੇ ਮਕਾਨਾਂ ਨਾਲ ਹੋਏ ਵਾਧੂ ਨਿਰਮਾਣ ਵੀ ਤੋੜ ਦਿੱਤੇ ਗਏ।

ਕਾਰਵਾਈ ਦਾ ਵਿਰੋਧ ਹੋਣ ’ਤੇ ਅਧਿਕਾਰੀਆਂ ਵੱਲੋਂ ਨਿਸ਼ਾਨਦੇਹੀ ਦੀ ਰਿਪੋਰਟ ਨੂੰ ਰੈਵੇਨਿਊ ਮਹਿਕਮੇ ਜ਼ਰੀਏ ਵੈਰੀਫਾਈ ਕਰਵਾਉਣ ਦਾ ਹਵਾਲਾ ਦਿੱਤਾ ਗਿਆ, ਜਦੋਂ ਕਿ ਲੋਕਾਂ ਨੂੰ ਪੁਨਰਵਾਸ ਦੀ ਵਿਵਸਥਾ ਦੇ ਬਿਨਾਂ ਸਰਦੀ ਦੇ ਮੌਸਮ 'ਚ ਬੇਘਰ ਕਰਨ ਨੂੰ ਲੈ ਕੇ ਨਗਰ ਨਿਗਮ ਵੱਲੋਂ ਪਹਿਲਾਂ ਨੋਟਿਸ ਜਾਰੀ ਕਰ ਕੇ ਸਮਾਨ ਹਟਾਉਣ ਦੀ ਚਿਤਾਵਨੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਧਰ, ਇਸ ਕਾਰਵਾਈ ਲਈ ਭਲਾ ਹੀ ਐੱਨ. ਜੀ. ਟੀ. ਦੀ ਮਨੀਟਰਿੰਗ ਕਮੇਟੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ।

ਉੱਥੇ ਇਸ ਮੁਹਿੰਮ ਨੂੰ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦੀ ਯੋਜਨਾ ਦੇ ਅਧੀਨ ਕਿਨਾਰੇ ’ਤੇ ਲਈਅਰ ਵੈਲੀ ਅਤੇ ਮਾਈਕ੍ਰੋ ਫਾਰੈਸਟ ਬਣਾਉਣ ਸਬੰਧੀ ਘੋਸ਼ਣਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


 


Babita

Content Editor

Related News