ਫਿਰੋਜ਼ਪੁਰ: ਬੀ.ਐੱਸ.ਐੱਫ ਨੂੰ ਮਿਲੀ ਵੱਡੀ ਸਫ਼ਲਤਾ, ਭਾਰੀ ਮਾਤਰਾ ''ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

09/12/2020 6:14:10 PM

ਫਿਰੋਜ਼ਪੁਰ (ਸੁਨੀਲ ਨਾਗਪਾਲ, ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿਸਤਾਨ ਬਾਰਡਰ 'ਤੇ ਬੀ.ਐੱਸ.ਐੱਫ ਨੇ ਪਾਕਿਸਤਾਨ ਵਲੋਂ ਭੇਜਿਆ ਗਿਆ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ ਅਤੇ ਸਮਾਚਾਰ ਲਿਖੇ ਜਾਣ ਤੱਕ ਅਜੇ ਵੀ ਬੀ.ਐੱਸ.ਐੱਫ ਜਵਾਨਾਂ ਦੀ ਸਰਚ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ:  ਮਾਤਮ 'ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ 'ਚ ਮੌਤ

PunjabKesari

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮਤਾਬਕ ਬੀ.ਐੱਸ.ਐੱਫ. ਦੀ 124 ਬਟਾਲੀਅਨ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸਰਚ ਮੁਹਿੰਮ ਚਲਾਉਂਦੇ ਹੋਏ ਬੀ.ਓ.ਪੀ. ਨਿਊ ਗਜਨੀਵਾਲਾ ਏਰੀਏ 'ਚੋਂ ਕੌਮਾਂਤਰੀ ਸਰਹੱਦ 'ਚੋਂ ਕਟੀਲੀ ਤਾਰ ਦੇ ਪਾਰ 3 ਏ.ਕੇ.47 ਰਾਈਫਲਾਂ, 6 ਮੈਗਜ਼ੀਨ, 91 ਕਾਰਤੂਸ 2 ਐੱਮ 16 ਰਾਈਫਲ, 4 ਮੈਗਜ਼ੀਨ, 57 ਕਾਰਤੂਸ ਅਤੇ ਪਿਸਤੌਲ 9 ਐੱਮ.ਐੱਮ. 4 ਮੈਗਜੀਨ ਅਤੇ 20 ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ

PunjabKesari

ਬੀ.ਐੱਸ.ਐੱਫ ਵਲੋਂ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਆਈ.ਏ.ਐਾਈ ਜਾਂ ਕਿਹੜੇ ਪਾਕਿਸਤਾਨੀ ਤਸਕਰਾਂ ਵਲੋਂ ਇਹ ਹਥਿਆਰ ਭੇਜੇ ਗਏ ਹਨ ਅਤੇ ਭਾਰਤ 'ਚ ਕਿਹੜੇ ਤਸਕਰਾਂ ਵਲੋਂ ਇਨ੍ਹਾਂ ਹਥਿਆਰਾਂ ਦੀ ਡਿਲਿਵਰੀ ਕੀਤੀ ਜਾ ਰਹੀ ਹੈ ਅਤੇ ਅੱਗੇ ਇਹ ਹਥਿਆਰ ਕਿੱਥੇ ਪਹੁੰਚਾਏ ਜਾਣ ਹਨ। ਸੰਪਰਕ ਕਰਨ 'ਤੇ ਇਸ ਬਰਾਮਦਗੀ ਨੂੰ ਲੈ ਕੇ ਹੁਣ ਤੱਕ ਕੋਈ ਵੀ ਅਧਿਕਾਰੀ ਸਰਕਾਰੀ ਤੌਰ 'ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਡੀ.ਐੱਸ.ਪੀ. ਕੇਸਰ ਸਿੰਘ ਦੀ ਬਰੇਨ ਹੈਂਬਰੇਜ਼ ਨਾਲ ਮੌਤ

PunjabKesari


Shyna

Content Editor

Related News