ਪੰਜਾਬ ’ਚ ਫਿਰ ਵੱਡੀ ਵਾਰਦਾਤ, ਪੁੱਤ ਵਲੋਂ ਮਾਂ ਦਾ ਬੇਰਹਿਮੀ ਨਾਲ ਕਤਲ

Monday, Oct 30, 2023 - 06:37 PM (IST)

ਪੰਜਾਬ ’ਚ ਫਿਰ ਵੱਡੀ ਵਾਰਦਾਤ, ਪੁੱਤ ਵਲੋਂ ਮਾਂ ਦਾ ਬੇਰਹਿਮੀ ਨਾਲ ਕਤਲ

ਖਮਾਣੋਂ (ਜਗਜੀਤ ਸਿੰਘ ਜਟਾਣਾ) : ਖਮਾਣੋਂ ਦੇ ਵਾਰਡ ਨੰਬਰ ਦੋ ’ਚ ਪੁੱਤ ਨੇ ਬਹੁਤ ਹੀ ਬੇਰਹਿਮੀ ਨਾਲ ਆਪਣੀ ਹੀ ਬਿਰਧ ਮਾਂ ਦਾ ਗਲ਼ਾ ਘੁੱਟ ਕੇ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਖਮਾਣੋਂ ਦੇ ਮੁੱਖ ਅਫਸਰ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ -2 ਦੀ ਵਸਨੀਕ ਪਰਮਜੀਤ ਕੌਰ ਪਤਨੀ ਦਿਲਬਾਗ ਸਿੰਘ ਦੇ ਪੁੱਤਰ ਗੋਰਖੇ ਨੇ ਆਪਣੀ ਸੁੱਤੀ ਪਈ ਮਾਂ ਦਾ ਬਹੁਤ ਹੀ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਕੱਚ ਦਾ ਗਿਲਾਸ ਤੋੜ ਕੇ ਆਪਣੇ ਆਪ ਨੂੰ ਵੀ ਖਤਮ ਕਰਨ ਲਈ ਆਪਣੀ ਗਰਦਨ, ਢਿੱਡ ਅਤੇ ਜੀਭ ਕੱਟ ਲਈ।

ਇਹ ਵੀ ਪੜ੍ਹੋ : ਸਟੰਟ ਕਰਦਿਆਂ ਆਪਣੇ ਹੀ ਟਰੈਕਟਰ ਹੇਠ ਆਇਆ ਸਟੰਟਮੈਨ ਸੁਖਮਨਦੀਪ ਠੱਠਾ, ਦੇਖੋ ਰੌਂਗਟੇ ਖੜ੍ਹੇ ਕਰਦੀ ਵੀਡੀਓ

ਗੰਭੀਰ ਜ਼ਖਮੀ ਹੋਏ ਪੁੱਤ ਨੂੰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਜਦਿਕ ਮ੍ਰਿਤਕ ਮਾਂ ਪਰਮਜੀਤ ਕੌਰ ਦੀ ਲਾਸ਼ ਨੂੰ ਸਿਵਲ ਹਸਪਤਾਲ ਖਮਾਣੋਂ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਇਸ ਉਪਰੰਤ ਫਤਿਹਗੜ੍ਹ ਸਾਹਿਬ ਦੀ ਫੋਰੈਂਸਿਕ ਟੀਮ ਵੀ ਘਟਨਾ ਸਥਾਨ ’ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲਸ ਵਲੋਂ ਇਸ ਵਾਰਦਾਤ ਦੀ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਆਧਾਰ ਕਾਰਡ ਦਿਖਾ ਕੇ ਸਸਤਾ ਮਿਲੇਗਾ ਪਿਆਜ਼, ਇਸ ਮੰਡੀ ’ਚ ਸ਼ੁਰੂ ਹੋਈ ਵਿਕਰੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News