ਕਲਯੁਗੀ ਭਰਾ ਨੇ ਦਰਿੰਦਗੀ ਦੀਆਂ ਹੱਦਾਂ ਟੱਪਦਿਆਂ ਭੈਣ ਨੂੰ ਕੀਤਾ ਗਰਭਵਤੀ, ਪੀੜਤਾ ਨੇ ਦੱਸਿਆ ਘਿਨੌਣਾ ਸੱਚ
Tuesday, Sep 29, 2020 - 10:24 AM (IST)

ਚੰਡੀਗੜ੍ਹ (ਸੰਦੀਪ) : ਇੱਥੇ ਇਕ ਕਲਯੁਗੀ ਭਰਾ ਨੇ ਭੈਣ-ਭਰਾ ਨੇ ਪਵਿੱਤਰ ਰਿਸ਼ਤੇ ਨੂੰ ਕਲੰਕ ਲਾਉਂਦਿਆਂ ਆਪਣੀ ਹੀ ਭੈਣ ਨੂੰ ਗਰਭਵਤੀ ਕਰ ਦਿੱਤਾ। ਪੀੜਤ ਕੁੜੀ ਲਈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਕੰਪਨਸੇਸ਼ਨ ਫੰਡ ’ਚੋਂ 4 ਲੱਖ ਰੁਪਏ ਬਤੌਰ ਮੈਡੀਕਲ ਅਤੇ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦੋਸਤ ਨਾਲ ਜਾਂਦੇ ਵਿਅਕਤੀ ਨੂੰ ਬਦਮਾਸ਼ਾਂ ਨੇ ਕੁੱਟਿਆ, ਫਿਰ ਜ਼ਬਰਨ ਖਿੱਚੀਆਂ ਅਜਿਹੀਆਂ ਤਸਵੀਰਾਂ
ਅਥਾਰਟੀ ਕੋਲ 25 ਸਤੰਬਰ ਨੂੰ ਇਹ ਕੇਸ ਆਇਆ ਸੀ ਅਤੇ 3 ਦਿਨਾਂ ਅੰਦਰ ਹੀ ਅਥਾਰਟੀ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ। ਜਾਣਕਾਰੀ ਮੁਤਾਬਕ ਸਰਕਾਰੀ ਸਕੂਲ 'ਚ ਪੜ੍ਹਨ ਵਾਲੀ ਨਾਬਾਲਾਗ ਪੀੜਤਾ ਦੀ ਮਾਂ ਦੇਖ ਨਹੀਂ ਸਕਦੀ ਅਤੇ ਉਸ ਦੇ ਪਿਤਾ ਦਾ ਕਾਫ਼ੀ ਸਮਾਂ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਬੇਰੋਜ਼ਗਾਰ ਸੁਪਰਵਾਈਜ਼ਰ ਨੇ ਚੁੱਕਿਆ ਖ਼ੌਫਨਾਕ ਕਦਮ, ਲਟਕਦਾ ਦੇਖ ਪਤਨੀ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ
ਉਸ ਦਾ ਇਕ ਭਰਾ ਇਕੱਲਾ ਕਮਾਉਣ ਵਾਲਾ ਸੀ ਪਰ 23 ਸਤੰਬਰ ਨੂੰ ਉਸੇ ਨੇ ਬੱਚੀ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਕੌਂਸਲਿੰਗ ਦੌਰਾਨ ਭਰਾ ਦੀ ਘਿਨੌਣੀ ਕਰਤੂਤ ਬਾਰੇ ਦੱਸਦਿਆਂ ਕਿਹਾ ਕਿ ਬੀਤੇ ਨਵੰਬਰ ਤੋਂ ਉਸ ਦਾ ਭਰਾ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਜਬਰ-ਜ਼ਿਨਾਹ ਕਰ ਰਿਹਾ ਸੀ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਹਸਰਤ ਹੋਈ ਪੂਰੀ ਪਰ ਚਾਹ ਕੇ ਵੀ ਨਹੀਂ ਲੈ ਸਕਣਗੇ 'ਭਾਜਪਾ' 'ਚ ਐਂਟਰੀ
ਇਸ ਦਾ ਖ਼ੁਲਾਸਾ ਉਸ ਸਮੇਂ ਹੋਇਆ, ਜਦੋਂ ਪੀੜਤ ਕੁੜੀ ਦੇ ਢਿੱਡ ’ਚ ਦਰਦ ਹੋਇਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉੱਥੇ ਪਤਾ ਚੱਲਿਆ ਕਿ ਪੀੜਤਾ 8 ਮਹੀਨੇ ਦੀ ਗਰਭਵਤੀ ਹੈ।