ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
Saturday, Sep 05, 2020 - 08:33 AM (IST)

ਲੁਧਿਆਣਾ (ਰਾਮ) : ਇੱਥੇ ਭੈਣ-ਭਰਾ ਦਾ ਪਵਿੱਤਰ ਰਿਸ਼ਤਾ ਉਸ ਵੇਲੇ ਸ਼ਰਮਸਾਰ ਹੋ ਗਿਆ, ਜਦੋਂ ਇਕ ਕਲਯੁਗੀ ਭਰਾ ਨੇ ਆਪਣੀ ਹੀ ਚਚੇਰੀ ਨਾਬਾਲਗ ਭੈਣ ਨੂੰ ਅਗਵਾ ਕਰ ਲਿਆ।
ਇਹ ਵੀ ਪੜ੍ਹੋ : 'ਕੈਪਟਨ' ਦਾ ਕੇਜਰੀਵਾਲ ਨਾਲ ਪਿਆ ਸਿੱਧਾ ਪੇਚਾ, ਖ਼ਰੀਆਂ-ਖ਼ਰੀਆਂ ਸੁਣਾਉਂਦੇ ਦਿੱਤਾ ਠੋਕਵਾਂ ਜਵਾਬ
ਭਰਾ ਦੀ ਇਸ ਕਰਤੂਤ ਨੂੰ ਜਾਣ ਕਿਸੇ ਨੂੰ ਵੀ ਯਕੀਨ ਕਰਨਾ ਮੁਸ਼ਕਲ ਹੋਵੇਗਾ। ਭਰਾ ਨੇ ਸ਼ਰਮਨਾਕ ਕਰਤੂਤ ਕਰਦਿਆਂ ਆਪਣੀ ਹੀ ਚਚੇਰੀ ਨਾਬਾਲਗ ਭੈਣ ਨੂੰ ਜ਼ਬਰਨ ਅਗਵਾ ਕਰ ਲਿਆ। ਚਚੇਰੀ ਨਾਬਾਲਗ ਭੈਣ ਨੂੰ ਜ਼ਬਰਦਸਤੀ ਆਪਣੀ ਹਿਰਾਸਤ ’ਚ ਰੱਖਣ ਦੇ ਦੋਸ਼ਾਂ ਤਹਿਤ ਜਮਾਲਪੁਰ ਪੁਲਸ ਨੇ ਉਕਤ ਨੌਜਵਾਨ ਨੂੰ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਦੇ 8 'ਹਾਟਸਪਾਟ', ਤਾਇਨਾਤ ਹੋਣਗੇ ਨੋਡਲ ਅਫ਼ਸਰ
ਪੁਲਸ ਨੂੰ ਦਿੱਤੇ ਬਿਆਨਾਂ ’ਚ 16 ਸਾਲਾਂ ਨਾਬਾਲਗਾ ਦੇ ਪਿਤਾ ਨੇ ਦੱਸਿਆ ਕਿ ਬੀਤੀ 1 ਸਤੰਬਰ ਦੀ ਸ਼ਾਮ ਕਰੀਬ ਸਾਢੇ 4 ਵਜੇ ਉਸ ਦੀ ਧੀ ਦੁਕਾਨ ਤੋਂ ਕੁਝ ਸਾਮਾਨ ਲੈਣ ਲਈ ਗਈ ਸੀ, ਜੋ ਘਰ ਵਾਪਸ ਨਹੀਂ ਪਰਤੀ।
ਇਹ ਵੀ ਪੜ੍ਹੋ : ਕੈਂਚੀ ਮਾਰ ਕੇ ਪਤਨੀ ਕਤਲ ਕਰਨ ਦਾ ਮਾਮਲਾ, ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਦੋਸ਼ੀ
ਕੁੜੀ ਦੀ ਭਾਲ ਦੌਰਾਨ ਪਤਾ ਚੱਲਿਆ ਕਿ ਨਾਬਾਲਗਾ ਦੇ ਚਚੇਰੇ ਭਰਾ ਅਜੈ ਸ਼ਾਹੂ ਪੁੱਤਰ ਸੂਰਜ ਸ਼ਾਹੂ ਵਾਸੀ ਅੰਮ੍ਰਿਤਸਰ ਨੇ ਜ਼ਬਰਦਸਤੀ ਉਸ ਨੂੰ ਆਪਣੀ ਹਿਰਾਸਤ ’ਚ ਰੱਖਿਆ ਹੋਇਆ ਹੈ। ਫਿਲਹਾਲ ਥਾਣਾ ਪੁਲਸ ਨੇ ਅਜੈ ਸ਼ਾਹੂ ਦੇ ਖਿਲਾਫ਼ ਅਗਵਾ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।