ਛੋਟੇ ਭਰਾ ਨੇ ਵੱਡੇ ''ਤੇ ਕੀਤਾ ਹਮਲਾ, ਮੌਤ

07/18/2018 3:05:08 PM

ਜਲਾਲਾਬਾਦ (ਨਿਖੰਜ) : ਜਲਾਲਾਬਾਦ ਦੇ ਨਜ਼ਦੀਕੀ ਪਿੰਡ ਢਾਣੀ ਡੋਗਰਾਂ ਵਾਲੀ ਵਿਖੇ ਗੁਰੂ ਰਾਮ ਦਾਸ ਕਾਲਜ ਦੇ ਨਜ਼ਦੀਕ ਹੋਏ ਝਗੜੇ 'ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰੀਤਮ ਸਿੰਘ (60) ਪੁੱਤਰ ਲਖਮੀਰ ਸਿੰਘ ਸਿੰਘ ਵਾਸੀ ਕੰਨਲਾ ਵਾਲੇ ਝੁੱਗੇ ਅੱਜ ਸਵੇਰੇ 11 ਵਜੇ ਦੇ ਕਰੀਬ ਆਪਣੀ ਪਤਨੀ ਮਾਇਆ ਬਾਈ ਨਾਲ ਆਪਣੇ ਖੇਤ ਗਿਆ ਤਾਂ ਉਸਦੇ ਛੋਟੇ ਭਰਾ ਨੇ ਪੁਰਾਣੀ ਰੰਜਿਸ਼ ਕਾਰਨ ਉਸਦੇ ਮੋਟਰਸਾਈਕਲ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਨੇ ਉਸ 'ਤੇ ਵੀ ਡਾਂਗਾ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਨੇ ਆਪਣੇ ਕੁਝ ਹੋਰ ਪਰਿਵਾਰਿਕ ਮੈਂਬਰਾਂ ਨੂੰ ਵੀ ਮੌਕੇ 'ਤੇ ਬੁਲਾ ਲਿਆ ਜਿਨ੍ਹਾਂ ਨੇ ਦੋਵਾਂ ਪਤੀ-ਪਤਨੀ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। 
ਇਸ ਦੌਰਾਨ ਪ੍ਰੀਤਮ ਸਿੰਘ ਨੂੰ ਜ਼ਖਮੀ ਹਾਲਤ ਵਿਚ ਪਰਿਵਾਰਿਕ ਮੈਂਬਰਾਂ ਨੇ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਖਬਰ ਲਿਖੇ ਜਾਣ ਤੱਕ ਸਬੰਧਤ ਥਾਣੇ ਦੀ ਪੁਲਸ ਵੱਲੋਂ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਸੀ।


Related News