ਫਿਰੋਜ਼ਪੁਰ ਦੇ ਡੀ.ਐੱਸ.ਪੀ. ਕੇਸਰ ਸਿੰਘ ਦੀ ਬਰੇਨ ਹੈਂਬਰੇਜ਼ ਨਾਲ ਮੌਤ

Saturday, Sep 12, 2020 - 06:14 PM (IST)

ਫਿਰੋਜ਼ਪੁਰ ਦੇ ਡੀ.ਐੱਸ.ਪੀ. ਕੇਸਰ ਸਿੰਘ ਦੀ ਬਰੇਨ ਹੈਂਬਰੇਜ਼ ਨਾਲ ਮੌਤ

ਫਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਸ਼ਹਿਰ ਦੇ ਡੀ.ਐੱਸ.ਪੀ. ਕੇਸਰ ਸਿੰਘ ਦੀ ਅੱਜ ਸਵੇਰੇ ਕਰੀਬ 2.30 ਵਜੇ ਬਰੇਨ ਹੈਂਬਰੇਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉਹ ਪੰਜਾਬ ਪੁਲਸ 'ਚ ਬਤੌਰ 1990 'ਚ ਏ.ਐੱਸ.ਆਈ. 'ਚ ਭਰਤੀ ਹੋਏ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ 16 ਜੁਲਾਈ 2020 ਨੂੰ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਡੀ.ਐੱਸ.ਪੀ. ਲਗਾਇਆ ਸੀ।

ਇਹ ਵੀ ਪੜ੍ਹੋ: ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ

ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਡੀ.ਐੱਸ.ਪੀ. ਕੇਸਰ ਸਿੰਘ ਦੀ ਮੌਤ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਅੱਜ 12.00 ਵਜੇ ਉਨ੍ਹਾਂ ਦੇ ਜੱਦੀ ਪਿੰਡ ਬੰਗਵਾਨ ਥਾਣਾ ਬੱਸੀ ਪਠਾਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਡੀ.ਐੱਸ.ਪੀ. ਕੇਸਰ ਸਿੰਘ ਦੀ ਅਚਾਨਕ ਹੋਈ ਮੌਤ ਨੂੰ ਲੈ ਕੇ ਫਿਰੋਜ਼ਪੁਰ ਪੁਲਸ ਅਤੇ ਲੋਕਾਂ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਦਿਲ ਕੰਬਾਊ ਅੰਤ, ਪ੍ਰੇਮੀ ਨੇ ਪਿਤਾ ਨਾਲ ਮਿਲ ਜ਼ਹਿਰ ਦੇ ਕੇ ਮਾਰੀ ਪ੍ਰੇਮਿਕਾ


author

Shyna

Content Editor

Related News