ਕੈਬਨਿਟ ਮੰਤਰੀ ਦੀ ਰੈਵਿਨਿਊ ਅਧਿਕਾਰੀਆਂ ਨਾਲ ਬੈਠਕ, ਵੱਖ-ਵੱਖ ਮੁੱਦਿਆਂ ''ਤੇ ਹੋਈ ਚਰਚਾ

Friday, Jun 16, 2023 - 03:45 PM (IST)

ਕੈਬਨਿਟ ਮੰਤਰੀ ਦੀ ਰੈਵਿਨਿਊ ਅਧਿਕਾਰੀਆਂ ਨਾਲ ਬੈਠਕ, ਵੱਖ-ਵੱਖ ਮੁੱਦਿਆਂ ''ਤੇ ਹੋਈ ਚਰਚਾ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਅੱਜ ਰੈਵਿਨਿਊ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਰੈਵਿਨਿਊ ਮਾਮਲਿਆਂ ਨੂੰ ਲੈ ਕੇ ਵਿਚਾਰ-ਚਰਚਾ ਹੋਈ। ਬੈਠਕ ਦੌਰਾਨ ਵਿਭਾਗ ਦੇ ਸਾਰੇ ਵੱਡੇ ਅਧਿਕਾਰੀ ਸ਼ਾਮਲ ਹਨ ਅਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਵਿਭਾਗ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। 
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੈਵਿਨਿਊ ਮਾਮਲੇ 'ਚ ਕੋਈ ਸ਼ਿਕਾਇਤ ਕਰਵਾਉਣ ਲਈ ਧੱਕੇ ਨਾ ਖਾਣੇ ਪੈਣ, ਇਸ ਲਈ ਅਸੀਂ ਇਕ ਨੰਬਰ ਜਾਰੀ ਕੀਤਾ ਹੈ, ਜਿਸ 'ਤੇ ਹੁਣ ਤੱਕ 1194 ਸ਼ਿਕਾਇਤਾਂ ਆ ਚੁੱਕੀਆਂ ਹਨ। ਇਨ੍ਹਾਂ 'ਚੋਂ 464 ਸ਼ਿਕਾਇਤਾਂ ਦਾ ਹੱਲ ਕਰ ਦਿੱਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਬਾਕੀ ਲੋਕਾਂ ਨੂੰ ਵੀ ਜਲਦ ਜਵਾਬ ਦਿੱਤਾ ਜਾਵੇਗਾ। 
 


author

Babita

Content Editor

Related News