ਕਰੰਟ ਲੱਗਣ ਨਾਲ 17 ਸਾਲਾ ਲੜਕੇ ਦੀ ਮੌਤ
Saturday, Jun 09, 2018 - 06:17 PM (IST)

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਪਿੰਡ ਦੀਦਾਰੇਵਾਲਾ ਵਿਖੇ ਇਕ ਲੜਕੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਖੁਸ਼ਪ੍ਰੀਤ ਸਿੰਘ ਉਮਰ 17 ਜੋ ਕਿ ਯੂਥ ਅਕਾਲੀ ਆਗੂ ਜਸਵਿੰਦਰ ਸਿੰਘ ਦੀਦਾਰੇਵਾਲਾ ਦਾ ਭਤੀਜਾ ਅਤੇ ਪੰਚਾਇਤ ਸਕੱਤਰ ਜੁਗਿੰਦਰ ਸਿੰਘ ਦਾ ਸਪੁੱਤਰ ਸੀ । ਉਸ ਦੀ ਘਰ ਵਿਚ ਅਚਾਨਿਕ ਕਰੰਟ ਲੱਗਣ ਨਾਲ ਮੌਤ ਹੋ ਗਈ ।
ਕਰੰਟ ਲੱਗਣ ਨਾਲ ਮੌਤ ਦੀ ਇਹ ਪਿੰਡ ਵਿਚ ਇਕ ਹਫਤੇ ਅੰਦਰ ਦੂਸਰੀ ਘਟਨਾ ਹੈ। ਇਸ ਤੋਂ ਪਹਿਲਾ ਇਕ ਵਿਅਕਤੀ ਦੇ ਮੋਟਰ ਤੋਂ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।