ਨਾਨੀ ਦੇ ਘਰ ਰਹਿੰਦੇ ਨੌਜਵਾਨ ਨੇ ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ ਵੇਖ ਪਰਿਵਾਰ ਵੀ ਹੋਇਆ ਹੈਰਾਨ

Sunday, Dec 13, 2020 - 11:25 AM (IST)

ਨਾਨੀ ਦੇ ਘਰ ਰਹਿੰਦੇ ਨੌਜਵਾਨ ਨੇ ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ ਵੇਖ ਪਰਿਵਾਰ ਵੀ ਹੋਇਆ ਹੈਰਾਨ

ਜਲੰਧਰ (ਮਹੇਸ਼)— ਪਿੰਡ ਸਲੇਮਪੁਰ ਮਸੰਦਾਂ 'ਚ ਸ਼ੁੱਕਰਵਾਰ ਦੀ ਰਾਤ 24 ਸਾਲ ਦੇ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਕਤ ਜਾਣਕਾਰੀ ਮਿਲਦੇ ਹੀ ਦਕੋਹਾ (ਨੰਗਲ ਸ਼ਾਮਾ) ਪੁਲਸ ਚੌਕੀ ਦੇ ਮੁਖੀ ਮੋਹਿੰਦਰ ਸਿੰਘ ਅਤੇ ਏ. ਐੱਸ. ਆਈ. ਦਲਜਿੰਦਰ ਲਾਲ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ-ਕਪੂਰਥਲਾ ਰੇਲਵੇ ਟਰੈਕ 'ਤੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਧੜ ਨਾਲੋਂ ਵੱਖ ਹੋਈਆਂ ਲੱਤਾਂ

ਇਸ ਸਬੰਧੀ ਏ. ਐੱਸ. ਆਈ. ਮੋਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਰਮਨਦੀਪ ਸਿੰਘ ਰੋਮਾ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਸਰਹਾਲਾ ਰਾਣੂਆਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਤੌਰ 'ਤੇ ਹੋਈ ਹੈ, ਜੋ ਕਿ ਕਾਫ਼ੀ ਸਮੇਂ ਤੋਂ ਆਪਣੀ ਨਾਨੀ ਦੇ ਘਰ ਸਲੇਮਪੁਰ ਮਸੰਦਾਂ 'ਚ ਰਹਿ ਰਿਹਾ ਸੀ ਅਤੇ ਖੇਤੀਬਾੜੀ ਕਰਦਾ ਸੀ। ਮ੍ਰਿਤਕ ਦੀ ਨਾਨੀ ਥੋੜਾ ਸਮਾਂ ਪਹਿਲਾਂ ਹੀ ਵਿਦੇਸ਼ ਗਈ ਹੈ ਜਦਕਿ ਨਾਨਾ ਦੀ ਮੌਤ ਹੋ ਚੁੱਕੀ ਹੈ। ਬੇਟੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਿੰਡ ਸਲੇਮਪੁਰ ਮਸੰਦਾਂ ਪੁੱਜੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੀ ਖੁਸ਼ੀ ਨਾਲ ਹੀ ਨਾਨੀ ਦੇ ਘਰ ਰਹਿ ਰਿਹਾ ਸੀ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਵੀ ਨਹੀਂ ਸੀ।

ਇਹ ਵੀ ਪੜ੍ਹੋ: ਫ਼ੌਜੀ ਦੀ ਕਰਤੂਤ: ਵਿਆਹ ਦਾ ਲਾਰਾ ਲਾ ਔਰਤ ਨੂੰ ਰੱਖਿਆ ਘਰ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਉਸ ਨੇ ਕਿਹਾ ਕਿ ਉਹ ਵੀ ਆਪਣੇ ਬੇਟੇ ਵੱਲੋਂ ਚੁੱਕੇ ਗਏ ਗਲਤ ਕਦਮ ਤੋਂ ਬਹੁਤ ਹੈਰਾਨ ਅਤੇ ਪਰੇਸ਼ਾਨ ਹੈ। ਦਕੋਹਾ ਚੌਕੀ ਮੁਖੀ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਤੋਂ ਉਸ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ: ਤਾਲਾਬੰਦੀ 'ਚ ਇਨ੍ਹਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਸਿੱਖੇ ਅਨੋਖੇ ਗੁਰ, ਸੱਚ ਸਾਹਮਣੇ ਆਉਣ 'ਤੇ ਪੁਲਸ ਦੇ ਉੱਡੇ ਹੋਸ਼


author

shivani attri

Content Editor

Related News