ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ

Saturday, Jan 28, 2023 - 07:38 PM (IST)

ਪਤੰਗ ਉਡਾ ਰਹੇ ਬੱਚੇ ਲਈ ਕਾਲ ਬਣ ਕੇ ਆਈ ਤੇਜ਼ ਰਫ਼ਤਾਰ ਕਾਰ, ਹੋਈ ਦਰਦਨਾਕ ਮੌਤ

ਫ਼ਰੀਦਕੋਟ (ਰਾਜਨ)- ਫ਼ਰੀਦਕੋਟ ਵਿਚ ਪਤੰਗ ਉਡਾ ਰਹੇ ਇਕ 12 ਸਾਲਾਂ ਦੇ ਬੱਚੇ ਨੂੰ ਤੇਜ਼ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਸਪਤਾਲ ਲਿਜਾਏ ਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਵੱਲੋਂ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਟਰੈਕਟਰ ਚੋਰਾਂ ਨੇ ਮਾਲਕ 'ਤੇ ਚਲਾਈ ਗੋਲ਼ੀ, ਜਵਾਬੀ ਫਾਇਰਿੰਗ ਵਿਚ 1 ਦੀ ਮੌਤ, 2 ਗ੍ਰਿਫ਼ਤਾਰ

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਬੱਚੇ ਦੇ ਪਿਤਾ ਰਾਜੂ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਐੱਮ.ਐੱਸ. ਭੱਠਾ ਕਲੇਰ ਨੇ ਦੱਸਿਆ ਕਿ ਉਹ ਭੱਠੇ ’ਤੇ ਕੱਚੀਆਂ ਇੱਟਾਂ ਕੱਢਣ ਦਾ ਕੰਮ ਕਰਦਾ ਹੈ। ਉਸ ਦਾ 12 ਸਾਲਾ ਪੁੱਤਰ ਸ਼ਿਵ ਕੁਮਾਰ ਪਤੰਗਬਾਜ਼ੀ ਕਰਦੇ ਸਮੇਂ ਆਪਣੇ ਦੋਸਤਾਂ ਸਮੇਤ ਕਰਾਊਨ ਪੈਲੇਸ ਕੋਲ ਚਲਾ ਗਿਆ ਜਿੱਥੇ ਇਕ ਕਾਰ ਚਾਲਕ ਨੇ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਬੱਚੇ ਨੂੰ ਟੱਕਰ ਮਾਰ ਦਿੱਤੀ। ਬਿਆਨਕਰਤਾ ਮੁਤਾਬਕ ਜਦੋਂ ਬੱਚੇ ਨੂੰ ਲੋਕਾਂ ਦੀ ਸਹਾਇਤਾ ਨਾਲ ਸਥਾਨਕ ਮੈਡੀਕਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News