ਘਰੋਂ ਲਾਪਤਾ ਹੋਏ ਮੁੰਡੇ ਦੀ ਭਾਲ ਕਰਦਾ ਰਿਹਾ ਪਰਿਵਾਰ, ਜਦੋਂ ਮਿਲਿਆ ਤਾਂ ਨਿਕਲ ਗਈਆਂ ਧਾਹਾਂ

Wednesday, Jul 31, 2024 - 01:35 PM (IST)

ਘਰੋਂ ਲਾਪਤਾ ਹੋਏ ਮੁੰਡੇ ਦੀ ਭਾਲ ਕਰਦਾ ਰਿਹਾ ਪਰਿਵਾਰ, ਜਦੋਂ ਮਿਲਿਆ ਤਾਂ ਨਿਕਲ ਗਈਆਂ ਧਾਹਾਂ

ਮੋਗਾ (ਕਸ਼ਿਸ਼) : ਅੱਜ ਸਵੇਰੇ ਉਸ ਸਮੇਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਗਾ ਸ਼ਹਿਰ ਦੇ ਲੇਬਰ ਅੱਡਾ ਨੇੜੇ ਕੂੜੇ ਦੇ ਢੇਰ ਵਿਚੋਂ ਇਕ ਨੌਜਵਾਨ ਦੀ ਲਾਸ਼ ਪਈ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਮੋਗਾ ਦੇ ਨਾਲ ਲੱਗਦੇ ਪਿੰਡ ਢੇਲ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਉਹ ਪਿਛਲੇ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ। ਫਿਲਹਾਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਨੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਮੁਰਦਾਘਰ ਭੇਜਿਆ ਅਤੇ ਅਗਾਂਹ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵੱਲੋਂ ਪੰਜਾਬ ਵਿਚ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਤਾਰੀਖ਼ਾਂ ਨੂੰ ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮੋਗਾ ਦੇ ਨੇਚਰ ਪਾਰਕ ਨੇੜੇ ਕੂੜੇ ਦੇ ਢੇਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ, ਜੋ ਕਿ ਸੜਕ 'ਤੇ ਪਈ ਸੀ ਅਤੇ ਕੀੜੇ ਵੀ ਘੁੰਮ ਰਹੇ ਸਨ। ਲਾਸ਼ ਨੂੰ ਪੁਲਸ ਨੇ ਸਮਾਜ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਮੋਗਾ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਹੈ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਪੁੱਤਰ ਗੁਰਦੇਵ ਵਜੋਂ ਹੋਈ ਹੈ ਅਤੇ ਇਹ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਭਰਾ ਦਾ ਆਖਣਾ ਹੈ ਕਿ ਮ੍ਰਿਤਕ ਨੌਜਵਾਨ ਜਸਵੰਤ ਸਿੰਘ ਵਿਆਹੁਤਾ ਸੀ ਅਤੇ ਦੋ ਧੀਆਂ ਦਾ ਪਿਓ ਸੀ। ਮ੍ਰਿਤਕ ਲੇਬਰ ਦਾ ਕੰਮ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਉਹ ਘਰੋਂ ਕੰਮ 'ਤੇ ਗਿਆ ਅਤੇ ਬਾਅਦ ਵਿਚ ਵਾਪਸ ਨਹੀਂ ਆਇਆ। ਉਕਤ ਨੇ ਕਿਹਾ ਕਿ ਉਨ੍ਹਾਂ ਨਹੀਂ ਪਤਾ ਕਿ ਜਸਵੰਤ ਦੀ ਮੌਤ ਕਿਨ੍ਹਾਂ ਹਾਲਾਤ ਵਿਚ ਹੋਈ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News