ਸੀਮਾ ਸੁਰੱਖਿਆ ਬਲ ਵਲੋਂ 10.75 ਕਰੋੜ ਰੁਪਏ ਦੀ ਹੈਰੋਇਨ ਬਰਾਮਦ

Saturday, Apr 17, 2021 - 11:46 PM (IST)

ਸੀਮਾ ਸੁਰੱਖਿਆ ਬਲ ਵਲੋਂ 10.75 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਫਿਰੋਜਪੁਰ, (ਮਲਹੋਤਰਾ)– ਸੀਮਾ ਸੁਰੱਖਿਆ ਬਲ ਨੇ ਅੰਤਰਰਾਸ਼ਟਰੀ ਹਿੰਦ-ਪਾਕਿ ਸਰਹੱਦ ਦੇ ਨੇੜੇ ਤਲਾਸ਼ੀ ਮੁਹਿੰਮ ਦੌਰਾਨ 10.75 ਕਰੋੜ ਰੁਪਏ ਦੀ 2 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 4498 ਨਵੇਂ ਮਾਮਲੇ ਆਏ ਸਾਹਮਣੇ, 64 ਦੀ ਮੌਤ

ਬਲ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ’ਚ ਤੈਨਾਤ 29 ਬਟਾਲੀਅਨ ਦੇ ਜਵਾਨਾਂ ਵੱਲੋਂ ਸ਼ਨੀਵਾਰ ਦੁਪਹਿਰ ਕੰਡਿਆਲੀ ਤਾਰ ਪਾਰ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ’ਚ ਦਬਾ ਕੇ ਰੱਖੇ ਦੋ ਪੈਕੇਟ ਬਰਾਮਦ ਹੋਏ, ਜਿਨਾਂ ’ਚ ਹੈਰੋਇਨ ਭਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਫਰੰਟੀਅਰ ’ਤੇ ਇਸ ਸਾਲ ਦੌਰਾਨ ਹੁਣ ਤੱਕ ਕੁੱਲ 200 ਕਿਲੋ 195 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ-  ਨਸ਼ੇ ਦੀ ਤੋੜ ਪੁਰੀ ਕਰਨ ਲਈ ਨੌਜਵਾਨ ਨੇ ਗੁਆਂਢ 'ਚ ਰਹਿੰਦੀ ਬਜ਼ੁਰਗ ਬੀਬੀ ਦਾ ਕੀਤਾ ਕਤਲ


author

Bharat Thapa

Content Editor

Related News