ਭਾਰਤ ਪਾਕਿ ਸਰਹੱਦ ਤੋਂ 3 ਪੈਕੇਟ ਹੈਰੋਇਨ ਅਤੇ ਅਸਲਾ ਬਰਾਮਦ

10/20/2020 6:22:56 PM

ਵਲਟੋਹਾ/ਤਰਨਤਾਰਨ (ਗੁਰਮੀਤ/ਬਲਵਿੰਦਰ ਕੌਰ) : ਭਾਰਤ ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੀ 116 ਬਟਾਲੀਅਨ ਨੇ 3 ਪੈਕੇਟ ਹੈਰੋਇਨ, 1 ਪਿਸਟਲ, 1 ਮੈਗਜ਼ੀਨ ਅਤੇ 4 ਰੋਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਬੀ.ਐੱਸ.ਐੱਫ. ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਸੈਕਟਰ ਮੁੱਠਿਆਂਵਾਲਾ ਸਥਿਤ ਕੁਲਵੰਤ ਪੋਸਟ ਉਪਰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਗਸ਼ਤ ਦੌਰਾਨ ਭਾਰਤੀ ਸਰਹੱਦ ਵਿਚ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਬੁਰਜੀ ਨੰਬਰ 175 ਦੇ ਕੋਲੋਂ ਤਲਾਸ਼ੀ ਲੈਣ 'ਤੇ 3 ਪੈਕੇਟ ਹੈਰੋਇਨ, 1 ਪਿਸਟਲ, 1 ਮੈਗਜ਼ੀਨ ਅਤੇ 4 ਜਿੰਦਾ ਰੋਂਦ ਬਰਾਮਦ ਕੀਤੇ।

ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਹੈੱਡ ਕੁਆਰਟਰ ਨੂੰ ਸੂਚਿਤ ਕਰਨ ਤੋਂ ਇਲਾਵਾ ਥਾਣਾ ਸਦਰ ਪੱਟੀ ਦੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।


Gurminder Singh

Content Editor

Related News