ਆਨਲਾਈਨ ਹੋਇਆ ਦੇਹ ਵਪਾਰ ਦਾ ਧੰਦਾ, ਹੈਰਾਨ ਕਰ ਦੇਵੇਗਾ ਸ਼ਾਤਰ ਅੰਟੀਆਂ ਦਾ ਨਵਾਂ ਤਰੀਕਾ

09/09/2019 6:45:58 PM

ਲੁਧਿਆਣਾ (ਰਿਸ਼ੀ) : ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਟੀਮ ਵੱਲੋਂ ਦੇਹ ਵਪਾਰ ਦੇ ਅੱਡੇ ਅਤੇ ਮਸਾਜ ਸੈਂਟਰਾਂ 'ਤੇ ਕੀਤੀ ਜਾ ਰਹੀ ਰੇਡ ਤੋਂ ਬਾਅਦ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ ਅੰਟੀਆਂ ਨੇ ਪੁਲਸ ਤੋਂ ਬਚਣ ਲਈ ਨਵਾਂ ਹਾਈਟੈੱਕ ਤਰੀਕਾ ਅਪਣਾ ਲਿਆ ਹੈ ਤਾਂ ਕਿ ਚਾਹ ਕੇ ਵੀ ਪੁਲਸ ਦੇ ਹੱਥ ਉਨ੍ਹਾਂ ਤੱਕ ਨਾ ਪੁੱਜ ਸਕਣ। ਜਾਣਕਾਰੀ ਅਨੁਸਾਰ ਨਾਜਾਇਜ਼ ਕੰਮ ਕਰਨ ਵਾਲੀਆਂ ਅੰਟੀਆਂ ਵੱਲੋਂ ਵਟਸਐਪ 'ਤੇ ਗਰੁੱਪ ਬਣਾਏ ਗਏ ਹਨ, ਜਿਨ੍ਹਾਂ 'ਚ ਆਪਣੇ ਸਾਰੇ ਗਾਹਕਾਂ ਨੂੰ ਐਡ ਕੀਤਾ ਗਿਆ ਹੈ। ਹਰ ਰੋਜ਼ ਸਵੇਰੇ ਅੰਟੀ ਵਲੋਂ ਆਨਲਾਈਨ ਸਾਰਿਆਂ ਨੂੰ ਮੈਸੇਜ ਭੇਜੇ ਜਾਂਦੇ ਹਨ, ਜਿਸ ਵਿਚ ਵਿਦੇਸ਼ੀ ਲੜਕੀਆਂ ਦੀਆਂ ਤਸਵੀਰਾਂ ਹੁੰਦੀਆਂ ਹਨ। ਗਾਹਕਾਂ ਵੱਲੋਂ ਫੋਟੋ ਪਸੰਦ ਆਉਣ 'ਤੇ ਅੰਟੀ ਨਾਲ ਪੈਸਿਆਂ ਦੀ ਗੱਲ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਸ਼ਾਮ ਹੋਣ ਤੱਕ ਡੀਲ ਫਾਈਨਲ ਹੋ ਜਾਂਦੀ ਹੈ। ਗਾਹਕ ਵੱਲੋਂ ਲੜਕੀ ਨਾਲ ਸਿੱਧਾ ਸੰਪਰਕ ਨਹੀਂ ਕੀਤਾ ਜਾਂਦਾ ਸਗੋਂ ਜਿਸ ਹੋਟਲ ਜਾਂ ਫਾਰਮ ਹਾਊਸ 'ਚ ਉਨ੍ਹਾਂ ਨੇ ਲੜਕੀ ਨੂੰ ਬੁਲਾਉਣਾ ਹੁੰਦਾ ਹੈ, ਉਥੇ ਦਾ ਪਤਾ ਦੇ ਦਿੱਤਾ ਜਾਂਦਾ ਹੈ।

ਕੋਡਵਰਡ ਨਾਲ ਜੋੜੇ ਜਾ ਰਹੇ ਨਵੇਂ ਗਾਹਕ
ਕਈ ਅੰਟੀਆਂ ਵੱਲੋਂ ਆਪਣੇ ਗਾਹਕਾਂ ਨੂੰ ਕੋਡਵਰਡ ਦਿੱਤੇ ਹੋਏ ਹਨ। ਜਦ ਕੋਈ ਨਵਾਂ ਗਾਹਕ ਅੰਟੀ ਨਾਲ ਸੰਪਰਕ ਕਰਦਾ ਹੈ ਤਾਂ ਕੋਡਵਰਡ ਦੱਸਦਾ ਹੈ ਕਿ ਜਿਸ ਤੋਂ ਬਾਅਦ ਅੰਟੀ ਨੂੰ ਯਕੀਨ ਹੋ ਜਾਂਦਾ ਹੈ ਕਿ ਡੀਲ ਕਰਨ 'ਚ ਕੋਈ ਖਤਰਾ ਨਹੀਂ ਹੈ

ਨੌਜਵਾਨ ਵਰਗ ਬਣਿਆ ਸਾਫਟ ਟਾਰਗੈੱਟ
ਆਨਲਾਈਨ ਨਾਜਾਇਜ਼ ਕੰਮ ਕਰਨ ਵਾਲਿਆਂ ਵੱਲੋਂ ਨੌਜਵਾਨ ਵਰਗ ਨੂੰ ਆਪਣਾ ਸਾਫਟ ਟਾਰਗੈੱਟ ਬਣਾਇਆ ਗਿਆ ਹੈ। ਜ਼ਿਆਦਾਤਰ ਸਕੂਲਾਂ, ਕਾਲਜਾਂ ਦੇ ਬੱਚਿਆਂ ਵੱਲੋਂ ਇਨ੍ਹਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਅੰਟੀਆਂ ਵੱਲੋਂ ਰਾਤ ਦੀ ਬਜਾਏ ਦਿਨ ਦੇ ਸਮੇਂ ਵੀ ਲੜਕੀਆਂ ਭੇਜੀਆਂ ਜਾ ਰਹੀਆਂ ਹਨ ਅਤੇ ਬੱਚੇ ਘਰਾਂ 'ਚ ਝੂਠ ਬੋਲ ਕੇ ਇਸ ਨਾਜਾਇਜ਼ ਕੰਮ ਦੀ ਦਲਦਲ 'ਚ ਫਸਦੇ ਜਾ ਰਹੇ ਹਨ।


Gurminder Singh

Content Editor

Related News