ਅੰਮ੍ਰਿਤਸਰ ’ਚ ਬੇਨਕਾਬ ਹੋਇਆ ਜਿਸਮ ਫਿਰੋਸ਼ੀ ਦਾ ਅੱਡਾ, ਪੁਲਸ ਨੇ ਇੰਝ ਭੰਨਿਆ ਭਾਂਡਾ

Saturday, Sep 04, 2021 - 06:26 PM (IST)

ਅੰਮ੍ਰਿਤਸਰ ’ਚ ਬੇਨਕਾਬ ਹੋਇਆ ਜਿਸਮ ਫਿਰੋਸ਼ੀ ਦਾ ਅੱਡਾ, ਪੁਲਸ ਨੇ ਇੰਝ ਭੰਨਿਆ ਭਾਂਡਾ

ਅੰਮ੍ਰਿਤਸਰ (ਸੰਜੀਵ) : ਸ਼ਹਿਰ ਦੇ ਲਾਰੈਂਸ ਰੋਡ ’ਤੇ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਜਿਸਮ ਫਿਰੋਸ਼ੀ ਦੇ ਅੱਡੇ ਦਾ ਪਰਦਾਫਾਸ਼ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਸਪਾ ਸੈਂਟਰ ਦੇ ਮੈਨੇਜਰ ਆਜ਼ਾਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪੁਲਸ ਵਲੋਂ ਭੇਜੇ ਗਏ ਮੁਖ਼ਬਰ ਨਾਲ ਜਿਸਮ ਫਿਰੋਸ਼ੀ ਲਈ 3 ਹਜ਼ਾਰ ਰੁਪਏ ਲਏ, ਜਿਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਪੁਲਸ ਨੇ ਸਪਾ ਸੈਂਟਰ ਦੇ ਮਾਲਕ ਰਾਹੁਲ ਕੁਮਾਰ ਚੌਧਰੀ ਤੇ ਉਸ ਦੇ ਮੈਨੇਜਰ ਆਜ਼ਾਦ ਅਲੀ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਉਕਤ ਸਪਾ ਸੈਂਟਰ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਭੂਤ ਨੂੰ ਲੈ ਕੇ ਭਿੜੇ ਦੋ ਪਰਿਵਾਰ, ਹੈਰਾਨ ਕਰਨ ਵਾਲੀ ਹੈ ਅਮਰਗੜ੍ਹ ਦੀ ਇਹ ਘਟਨਾ

ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੂਚਨਾ ਮਿਲ ਰਹੀ ਸੀ ਕਿ ਉਪਰੋਕਤ ਸਪਾ ਸੈਂਟਰ ’ਚ ਆਉਣ ਵਾਲੇ ਗਾਹਕਾਂ ਨੂੰ ਪੈਸਾ ਲੈ ਕੇ ਲੜਕੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਮਸਾਜ ਦੀ ਆੜ ’ਚ ਜਿਸਮ ਫਿਰੋਸ਼ੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ, ਜਿਸ ’ਤੇ ਅੱਜ ਛਾਪਾਮਾਰੀ ਕਰ ਕੇ ਸਪਾ ਦੇ ਮੈਨੇਜਰ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਸਪਾ ਦਾ ਮਾਲਕ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਹੋਈ ਵਿਆਹਤਾ ਦੀ ਮੌਤ ਦਾ ਕੁੱਝ ਹੋਰ ਹੀ ਨਿਕਲਿਆ ਸੱਚ, ਸਾਹਮਣੇ ਆਈ ਪਤੀ ਦੀ ਕਰਤੂਤ

ਅੰਮ੍ਰਿਤਸਰ ਦੇ ਕਈ ਸਪਾ ਸੈਂਟਰ ਪੁਲਸ ਦੀ ਰਡਾਰ ’ਤੇ
ਅੰਮ੍ਰਿਤਸਰ ’ਚ ਚੱਲ ਰਹੇ ਕਈ ਸਪਾ ਸੈਂਟਰ ਪੁਲਸ ਦੀ ਰਡਾਰ ’ਤੇ ਆ ਚੁੱਕੇ ਹਨ। ਜਿੱਥੇ ਮਸਾਜ਼ ਦੀ ਆੜ ’ਚ ਜਿਸਮ ਫਿਰੋਸ਼ੀ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸੈਂਟਰਾਂ ’ਚ ਹਰੇਕ ਉਮਰ ਦੀਆਂ ਕੁੜੀਆਂ ਨੂੰ ਮਸਾਜ ਕਰਵਾਉਣ ਦੇ ਬਹਾਨੇ ਆਉਣ ਵਾਲੇ ਗਾਹਕਾਂ ਅੱਗੇ ਪੇਸ਼ ਕੀਤੀਆਂ ਜਾਂਦੀਆਂ ਹਨ। ਪੁਲਸ ਨੇ ਇਨ੍ਹਾਂ ਸੈਂਟਰਾਂ ’ਤੇ ਪੂਰੀ ਤਰ੍ਹਾਂ ਨਾਲ ਨਿਗਾਹ ਰੱਖੀ ਹੋਈ ਹੈ। ਆਉਣ ਵਾਲੇ ਸਮੇਂ ’ਚ ਇਸ ’ਤੇ ਠੋਸ ਕਾਰਵਾਈ ਕੀਤੇ ਜਾਣ ਦੇ ਸੰਕੇਤ ਮਿਲੇ ਹਨ । ਲੱਖਾਂ ਰੁਪਏ ਦਾ ਕਾਰੋਬਾਰ ਕਰਨ ਵਾਲੇ ਇਹ ਸਪਾ ਸੈਂਟਰ ਮਸਾਜ ਦੀ ਆੜ ’ਚ ਦੇਹ ਵਪਾਰ ਕਰਵਾਉਂਦੇ ਹਨ।

ਇਹ ਵੀ ਪੜ੍ਹੋ : ਜਲੰਧਰ ’ਚ ਟਿਫਿਨ ਬੰਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਮੁੱਖ ਸਿੰਘ ਰੋਡੇ ਦੇ ਹੱਕ ’ਚ ਆਇਆ ਕਿਸਾਨ ਮੋਰਚਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News