ਹੱਡਾ ਰੋੜੀ ਦਾ ਮਾਮਲਾ ਉਲਝਿਆ, ਕਿਸੇ ਸਮੇਂ ਵੀ ਹੋ ਸਕਦਾ ਹੈ ਖੂਨੀ ਟਕਰਾਅ

Friday, Sep 20, 2019 - 05:59 PM (IST)

ਹੱਡਾ ਰੋੜੀ ਦਾ ਮਾਮਲਾ ਉਲਝਿਆ, ਕਿਸੇ ਸਮੇਂ ਵੀ ਹੋ ਸਕਦਾ ਹੈ ਖੂਨੀ ਟਕਰਾਅ

ਸਮਾਲਸਰ (ਸੁਰਿੰਦਰ ਸੇਖਾ) : ਥਾਣਾ ਸਮਾਲਸਰ (ਮੋਗਾ) ਅਧੀਨ ਪੈਂਦੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖੁਰਦ ਦੀ ਪੁਰਾਣੀ ਬਣੀ ਹੋਈ ਹੱਡਾ ਰੋੜੀ ਦਾ ਮਾਮਲਾ ਉਲਝ ਜਾਣ ਕਾਰਣ ਐੱਸ. ਸੀ. ਅਤੇ ਜਨਰਲ ਵਰਗ 'ਚ ਕਿਸੇ ਸਮੇਂ ਵੀ ਤਕਰਾਰ ਹੋ ਸਕਦਾ ਹੈ। ਜਨਰਲ ਵਰਗ ਦੇ ਬੁਲਾਏ ਗਏ ਇਕੱਠ ਦੀ ਵੀਡੀਓ 'ਚ ਸਕੂਲ ਨੂੰ ਜਿੰਦਰਾ ਲਗਾਉਣ, ਪਾਣੀ ਬੰਦ ਕਰਨ ਅਤੇ ਐੱਸ. ਸੀ. ਵਰਗ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ ਲਈ ਵਾਇਰਲ ਹੋ ਜਾਣ ਨਾਲ ਦੋਹਾਂ ਪਿੰਡਾਂ ਦੀ ਸਥਿਤੀ ਤਣਾਅਪੂਰਣ ਹੋ ਗਈ ਹੈ।

ਪਿੰਡ ਸੁਖਾਨੰਦ ਦੀ ਸਿਰੀਏ ਵਾਲਾ ਰੋਡ 'ਤੇ ਸਥਿੱਤ ਹੱਡਾ ਰੋੜੀ ਦੀ ਚਾਰ ਦੁਆਰੀ ਢਾਹੇ ਜਾਣ ਕਰਕੇ ਸੜਕ 'ਚ ਪਏ ਪਸ਼ੂਆਂ ਦੇ ਹੱਡਾਂ ਦੇ ਕਾਰਣ ਫੈਲੀ ਗੰਦਗੀ ਤੋਂ ਬਾਅਦ ਦੋਹਾ ਧਿਰਾਂ 'ਚ ਸਹਿਮਤੀ ਨਾ ਬਣਨ ਕਰਕੇ ਮਾਮਲਾ ਹਲਕਾ ਵਿਧਾਇਕ ਦੇ ਦਰਬਾਰ ਪਹੁੰਚ ਗਿਆ ਹੈ, ਜੇਕਰ ਇਸ ਮਾਮਲੇ ਦਾ ਕੋਈ ਹੱਲ ਨਾ ਹੋਇਆ ਤਾ ਮਾਹੌਲ ਤਣਾਅਪੂਰਣ ਹੋ ਸਕਦਾ ਹੈ।


author

Gurminder Singh

Content Editor

Related News