ਜਲੰਧਰ : 4620 ਯੂਨਿਟ ਖੂਨ ਦਾਨ ਕਰਕੇ ਲਾਲਾ ਜੀ ਨੂੰ ਦਿੱਤੀ ਸ਼ਰਧਾਂਜਲੀ

Monday, Sep 10, 2018 - 05:31 PM (IST)

ਜਲੰਧਰ : ਪੰਜਾਬ ਕੇਸਰੀ ਪੱਤਰ ਸਮੂਹ ਦੇ ਸੰਸਥਾਪਕ ਅਮਰ ਸ਼ਹੀਦ ਮਹਾਨ ਸੁਤੰਤਰਤਾ ਸੈਨਾਨੀ ਲਾਲਾ ਜਗਤ ਨਾਰਾਇਣ ਜੀ ਦੀ 37ਵੀਂ ਬਰਸੀ 'ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ 60 ਸ਼ਹਿਰਾਂ 'ਚ ਲਾਏ ਗਏ 66 ਖੂਨ ਦਾਨ ਕੈਂਪਾਂ 'ਚ 4620 ਲੋਕਾਂ ਨੇ ਖੂਨ ਦਾਨ ਕਰ ਕੇ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਪਿਛਲੇ ਸਾਲ ਲਾਏ ਗਏ ਖੂਨ ਦਾਨ ਕੈਂਪਾਂ 'ਚ 2574 ਲੋਕਾਂ ਨੇ ਖੂਨ ਦਾਨ ਕੀਤਾ ਸੀ। ਲਿਹਾਜਾ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਖੂਨ ਦਾਨ ਕਰਨ ਵਾਲਿਆਂ ਦੀ ਗਿਣਤੀ 2046 ਜ਼ਿਆਦਾ ਰਹੀ। ਇਸ ਦੌਰਾਨ ਪੰਜਾਬੀ 'ਚ 31, ਹਿਮਾਚਲ ਪ੍ਰਦੇਸ਼ 'ਚ 10, ਹਰਿਆਣਾ 'ਚ 16 ਅਤੇ ਜੰਮੂ-ਕਸ਼ਮੀਰ 'ਚ 3 ਸ਼ਹਿਰਾਂ 'ਚ ਖੂਨ ਦਾਨ ਕੈਂਪਾਂ ਦਾ ਆਯੋਜਨ ਕੀਤਾ।

* ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 37ਵੀਂ ਬਰਸੀ ਮੌਕੇ ਖੇਤਰੀ ਹਸਪਤਾਲ ਊਨਾ 'ਚ ਪੰਜਾਬ ਕੇਸਰੀ ਗਰੁੱਪ ਵਲੋਂ ਆਯੋਜਿਤ ਮੈਗਾ ਖੂਨ ਦਾਨ ਕੈਂਪ ਦੌਰਾਨ ਖੂਨ ਦਾਨ ਕਰਦੇ ਮੁੱਖ ਮਹਿਮਾਨ ਐੱਸ. ਪੀ. ਦਿਵਾਕਰ ਸ਼ਰਮਾ ਤੇ ਨਾਲ ਮੌਜੂਦ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ।  

PunjabKesariਪੰਜਾਬ 31 ਸ਼ਹਿਰ

ਅੰਮ੍ਰਿਤਸਰ    125 ਜਲੰਧਰ      184 ਨਵਾਂਸ਼ਹਿਰ      47
ਬਲਾਚੌਰ       93  ਕਪੂਰਥਲਾ     29 ਪਠਾਨਕੋਟ      101 
ਬਰਨਾਲਾ      100 ਖੰਨਾ    318 ਪਟਿਆਲਾ      265
ਬਟਾਲਾ      35 

ਕੋਟਕਪੂਰਾ  

 

   113

ਰੋਪੜ  


 

  54 
ਬਠਿੰਡਾ       46
 
ਲੁਧਿਆਣਾ    184 ਸਮਾਣਾ      55 
ਦੀਨਾਨਗਰ     41 ਮਾਨਸਾ     51 ਸੰਗਰੂਰ
 
   70 
ਫਿਰੋਜ਼ਪੁਰ        100 ਮੋਗਾ   131 ਸ਼ਾਹਕੋਟ     23
ਗੜ੍ਹਸ਼ੰਕਰ   
 
    50 ਮੁਕਤਸਰ    58 ਸੁਲਤਾਨਪੁਰ ਲੋਧੀ      44
ਗੁਰਦਾਸਪੁਰ  
 
    36 ਨਾਭਾ     177 ਤਰਨਤਾਰਨ      88
ਹੁਸ਼ਿਆਰਪੁਰ  
 
    170
ਫਗਵਾੜਾ
   32    
ਜਲਾਲਾਬਾਦ  


 
    41 ਰਾਜਪੁਰਾ     83     

* ਖੂਨ ਦਾਨੀਆਂ ਨੂੰ ਸਰਟੀਫਿਕੇਟ ਭੇਟ ਕਰਦੀ ਡੀ. ਸੀ. ਸ਼ਰਨਦੀਪ ਕੌਰ ਬਰਾੜ।

PunjabKesari* ਜੰਮੂ 'ਚ 'ਪੰਜਾਬ ਕੇਸਰੀ' ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੇ 37ਵੇਂ ਸ਼ਹੀਦੀ ਦਿਵਸ ਦੇ ਮੌਕੇ 'ਤੇ ਆਯੋਜਿਤ ਖੂਨ ਦਾਨ ਕੈਂਪ ਦੌਰਾਨ ਸ਼ਰਧਾਂਜਲੀ ਭੇਟ ਕਰਦੇ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਡਾ. ਨਿਰਮਲ ਸਿੰਘ, ਸਾਬਕਾ ਮੰਤਰੀ ਗੁਲਚੈਨ ਸਿੰਘ ਚਾੜਕ, ਸਾਬਕਾ ਮੰਤਰੀ ਪ੍ਰਿਯਾ ਸੇਠੀ ਤੇ ਭਾਜਪਾ ਦੇ ਸੂਬਾ ਉੱਪ ਪ੍ਰਧਾਨ ਯੁੱਧਵੀਰ ਸੇਠੀ।

PunjabKesari* ਲਾਲਾ ਜੀ ਦੀ ਯਾਦ 'ਚ ਸ਼੍ਰੀ ਦੁਰਗਾ ਮਾਤਾ ਮੰਦਰ 'ਚ ਲਾਏ ਗਏ ਕੈਂਪ 'ਚ ਖੂਨ ਦਾਨ ਕਰਦੇ ਲੋਕ, ਨਾਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ।

PunjabKesari* ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 37ਵੀਂ ਬਰਸੀ ਮੌਕੇ ਆਯੋਜਿਤ ਖੂਨ ਦਾਨ ਕੈਂਪ ਦੀ ਦੀਪ ਜਗਾ ਕੇ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਸ਼੍ਰੀਮਤੀ ਸੰਤੋਸ਼ ਚੌਧਰੀ।

PunjabKesari* ਲਾਲਾ ਜਗਤ ਨਾਰਾਇਣ ਜੀ ਦੀ ਬਰਸੀ 'ਤੇ  ਕੁਰੂਕਸ਼ੇਤਰ 'ਚ ਖੂਨ ਦਾਨ ਕੈਂਪ ਲਾਇਆ ਗਿਆ, ਜਿਸ 'ਚ 108 ਲੋਕਾਂ ਨੇ ਖੂਨ ਦਾਨ ਕੀਤਾ। ਪ੍ਰੋਗਰਾਮ 'ਚ ਗਿਆਨਾ ਨੰਦ ਮਹਾਰਾਜ, ਹਰਿਆਣਾ ਦੇ ਵਧੀਕ ਡਾਇਰੈਕਟਰ ਜਨਰਲ ਆਰ. ਸੀ. ਮਿਸ਼ਰਾ, ਕੁਰੂਕਸ਼ੇਤਰ ਦੇ ਡੀ. ਸੀ. ਐੱਸ. ਐੱਸ. ਫੂਲੀਆ, ਐੱਸ. ਪੀ. ਸੁਰਿੰਦਰਪਾਲ, ਕੁ. ਵਿ. ਦੀ ਰਜਿਸਟਰਾਰ ਡਾ. ਨੀਤਾ ਖੰਨਾ ਆਦਿ ਮੌਜੂਦ ਸਨ। ਸ਼ਹਿਰ ਦੀਆਂ ਕਈ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਲਾਲਾ ਜੀ ਨੂੰ ਸ਼ਰਧਾਂਜਲੀ ਦਿੱਤੀ।

PunjabKesari


Related News