ਵਿਕਾਸ ਕੰਮਾਂ ਦਾ ਬਲਾਕ ਪ੍ਰਧਾਨ ਨੇ ਲਿਆ ਜਾਇਜ਼ਾ

Monday, Mar 05, 2018 - 07:36 AM (IST)

ਵਲਟੋਹਾ,  (ਬਲਜੀਤ)-  ਹਲਕਾ ਖੇਮਕਰਨ 'ਚ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਜੰਗੀ ਪੱਧਰ 'ਤੇ ਚਲਾਏ ਜਾ ਰਹੇ ਵਿਕਾਸ ਕੰਮਾਂ ਤੋਂ ਹਲਕਾ ਵਾਸੀ ਪੂਰੀ ਤਰ੍ਹਾਂ ਖੁਸ਼ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਪ੍ਰਧਾਨ ਲੱਖਾ ਸਿੰਘ ਨੇ ਪਿੰਡ ਲਾਖਣਾ ਵਿਖੇ ਉਨ੍ਹਾਂ ਦੀ ਅਗਵਾਈ ਹੇਠ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਦ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਹੀ ਪੰਜਾਬ ਦਾ ਵਿਕਾਸ ਹੋਇਆ ਹੈ। ਇਸ ਤਹਿਤ ਹਲਕਾ ਖੇਮਕਰਨ ਅੰਦਰ ਵਿਧਾਇਕ ਸੁਖਪਾਲ ਸਿੰਘ ਭੁੱਲਰ ਹਰ ਇਕ ਪਿੰਡ 'ਚ ਵਿਕਾਸ ਕੰਮ ਜੰਗੀ ਪੱਧਰ 'ਤੇ ਕਰਵਾ ਰਹੇ ਹਨ ਤਾਂ ਜੋ ਹਲਕਾ ਵਾਸੀ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੀਆਂ ਵਿਕਾਸ-ਪੱਖੀ ਨੀਤੀਆਂ ਤੋਂ ਖੁਸ਼ ਰਹਿ ਸਕਣ। 
ਇਸ ਮੌਕੇ ਪ੍ਰਧਾਨ ਨਾਜ਼ਰ ਲਾਖਣਾ, ਮੈਂਬਰ ਖਜ਼ਾਨ ਮਸੀਹ, ਕੇਵਲ ਸਿੰਘ, ਨਛੱਤਰ ਸਿੰਘ, ਮਿਲਖਾ ਸਿੰਘ ਤੇ ਸੋਨਾ ਸਿੰਘ ਆਦਿ ਹਾਜ਼ਰ ਸਨ।


Related News