ਅਸ਼ਲੀਲ ਵੀਡੀਓ ਦੇ ਨਾਂ ’ਤੇ ਸਹੁਰੇ ਵਾਲੇ ਕਰ ਰਹੇ ਨੇ ਬਲੈਕਮੇਲ : ਵਿਆਹੁਤਾ

07/11/2018 6:34:12 AM

ਜਲੰਧਰ, (ਮਹੇਸ਼)- ਪਿੰਡ ਧੀਣਾ ਵਾਸੀ ਫਿਲਿਪ ਰਿੰਕੂ ਦੀ ਪਤਨੀ ਵਿੱਕੀ ਵਿਕਟੋਰੀਆ ਨੇ ਆਪਣੇ ਸਹੁਰਿਅਾਂ ’ਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਫਿਲਿਪ ਰਿੰਕੂ ਉਸ ਦੇ ਨਾਲ ਹੈ ਪਰ ਸਹੁਰੇ ਵਾਲੇ ਉਨ੍ਹਾਂ ਖਿਲਾਫ ਥਾਣਿਅਾਂ ’ਚ ਝੂਠੀਅਾਂ ਸ਼ਿਕਾਇਤਾਂ ਦੇ ਕੇ ਕੇਸ ਦਰਜ ਕਰਵਾ ਰਹੇ ਹਨ। ਸੀਨੀਅਰ ਸਿਟੀਜ਼ਨ ਐਕਟ ਅਧੀਨ ਵੀ ਉਸ ਦੇ ਸਹੁਰੇ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਥਾਣੇ ’ਚ ਦਿੱਤੀ ਹੈ। ਵਿੱਕੀ ਵਿਕਟੋਰੀਆ ਨੇ ਕਿਹਾ ਕਿ ਉਹ ਪੁਲਸ ਅਧਿਕਾਰੀਅਾਂ ਕੋਲ ਕਾਫੀ ਚੱਕਰ ਲਾ ਚੁੱਕੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ।
ਉਸ ਨੇ ਕਿਹਾ ਕਿ ਉਸ ਦਾ ਸਹੁਰਾ ਨਜੀਰ ਮਸੀਹ ਪਿੰਡ ਦਾ ਸਾਬਕਾ ਸਰਪੰਚ ਹੈ ਤੇ ਸੱਤਾਧਾਰੀ ਪਰਾਟੀ ਦੇ ਨੇਤਾਵਾਂ ਨਾਲ ਵੀ ਉਸ ਦੇ ਸਬੰਧ ਹਨ, ਜਿਸ ਕਾਰਨ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਉਸ ਦੇ ਨਾਲ ਗਲਤ ਹਰਕਤਾਂ ਕਰਨ ਵਾਲੇ ਉਸ ਦੇ ਜੇਠਾਂ ਨੂੰ ਵੀ ਸੱਸ-ਸਹੁਰੇ ਵੱਲੋਂ ਨਹੀਂ ਰੋਕਿਆ ਜਾਂਦਾ। ਉਲਟਾ ਉਸ ਨੂੰ ਧਮਕਾਇਆ ਜਾਂਦਾ ਹੈ ਕਿ ਉਨ੍ਹਾਂ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਹੈ, ਜਿਸ ਨੂੰ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। ਉਸ ਨੇ ਡੀ. ਜੀ. ਪੀ., ਪੁਲਸ ਕਮਿਸ਼ਨਰ, ਡੀ. ਆਈ. ਜੀ., ਆਈ. ਜੀ. ਤੇ ਪੰਜਾਬ ਸਟੇਟ ਵੂਮੈਨ ਕਮਿਸ਼ਨ ਨੂੰ ਦਿੱਤੀਅਾਂ ਸ਼ਿਕਾਇਤਾਂ ’ਚ ਕਿਹਾ ਹੈ ਕਿ ਉਸ ਸਹੁਰੇ ਵਾਲਿਅਾਂ ਕੋਲੋਂ ਉਸ ਦੀ ਬਣਾਈ ਹੋਈ ਅਸ਼ਲੀਲ ਵੀਡੀਓ ਲਈ ਜਾਵੇ ਤੇ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ।
ਵਿੱਕੀ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ, ਬੇਟਾ ਵੀ ਬਣਿਆ ਦੁਸ਼ਮਣ : ਨਜੀਰ ਮਸੀਹ
ਵਿੱਕੀ ਵਿਕਟੋਰੀਆ ਦੇ ਸਹੁਰੇ ਤੇ ਫਿਲਿਪ ਰਿੰਕੂ ਦੇ ਪਿਤਾ ਨਜੀਰ ਮਸੀਹ ਨੇ ਕਿਹਾ ਕਿ ਉਹ ਪਿੰਡ ਧੀਣਾ ਦੇ ਸਾਬਕਾ ਸਰਪੰਚ ਤੇ ਸਾਬਕਾ ਫੌਜੀ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੂੰਹ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਲਵੇ, ਪੂਰੀ ਸੱਚਾਈ ਸਾਹਮਣੇ ਆ ਜਾਵੇਗੀ। ਨਜੀਰ ਨੇ ਕਿਹਾ ਕਿ ਨੂੰਹ ਤਾਂ ਆਪਣੀ ਨਹੀਂ ਸੀ ਪਰ ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਦਾ ਦੁਸ਼ਮਣ ਬਣ ਗਿਆ ਹੈੈ। ਉਹ ਆਪਣੀ ਪਤਨੀ ਨਾਲ ਮਿਲਿਆ ਹੋਇਆ ਹੈ। ਨਜੀਰ ਮਸੀਹ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਤਨੀ ਦੋਨੋਂ ਬਜ਼ੁਰਗ ਹਨ। ਨੂੰਹ ਉਨ੍ਹਾਂ ਨਾਲ ਕੁੱਟ-ਮਾਰ ਕਰਦੀ ਹੈ। ਘਰ ਨੂੰ ਤਾਲਾ ਲਾ ਦਿੰਦੀ ਹੈ ਤੇ ਉਨ੍ਹਾਂ ਨੂੰ ਰਸੋਈ ’ਚ ਜਾਣ ਨਹੀਂ ਦਿੰਦੀ। ਆਪਣੇ ਬਚਾਅ ਲਈ ਮਨਘੜਤ ਕਹਾਣੀ ਤਿਆਰ ਕਰ ਲੈਂਦੀ ਹੈ। ਨਜੀਰ ਮਸੀਹ ਨੇ ਕਿਹਾ ਕਿ ਉਸ ਦੇ ਬੇਟਿਅਾਂ ’ਤੇ ਵੀ ਅਸ਼ਲੀਲ ਫਿਲਮ ਬਣਾਉਣ ਦੇ ਦੋਸ਼ ਝੂਠੇ ਲਾਏ ਜਾ ਰਹੇ ਹਨ। ਪੁਲਸ ਨੇ ਪੂਰੀ ਜਾਂਚ ਤੋਂ ਬਾਅਦ ਉਨ੍ਹਾਂ ਦੀ ਨੂੰਹ ਤੇ ਬੇਟੇ ’ਤੇ ਕੇਸ ਦਰਜ ਕੀਤਾ  ਹੈ।


Related News