ਵੱਡੀ ਖ਼ਬਰ : PGI ''ਚ ''ਬਲੈਕ ਫੰਗਸ'' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

Wednesday, May 19, 2021 - 10:37 AM (IST)

ਵੱਡੀ ਖ਼ਬਰ : PGI ''ਚ ''ਬਲੈਕ ਫੰਗਸ'' ਦੇ ਕੇਸਾਂ ਨੇ ਮਚਾਈ ਤੜਥੱਲੀ, 500 ਲੋਕਾਂ ਦੀ ਅੱਖ ਦੀ ਰੌਸ਼ਨੀ ਗਾਇਬ

ਚੰਡੀਗੜ੍ਹ (ਪਾਲ) : ਕੋਰੋਨਾ ਮਰੀਜ਼ਾਂ ਲਈ ਹੁਣ ਬਲੈਕ ਫੰਗਸ ਭਾਵ ਮਿਊਕ੍ਰਮਾਈਕੋਸਿਸ ਇਕ ਵੱਡੀ ਪਰੇਸ਼ਾਨੀ ਬਣ ਗਿਆ ਹੈ। ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੀ ਅੱਖ ਦੀ ਰੌਸ਼ਨੀ ’ਤੇ ਇਸ ਦਾ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ। ਕੋਵਿਡ ਵੈਕਸੀਨੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਆਈ ਡਿਪਾਰਟਮੈਂਟ ਦੇ ਮੁਖੀ ਡਾ. ਐੱਸ. ਐੱਸ. ਪਾਂਡਵ ਦੇ ਮੁਤਾਬਕ ਪਿਛਲੇ 2-3 ਹਫ਼ਤਿਆਂ ਵਿਚ ਪੀ. ਜੀ. ਆਈ. ਦੇ ਆਈ ਸੈਂਟਰ ਵਿਚ 400 ਤੋਂ 500 ਮਰੀਜ਼ ਹੁਣ ਤੱਕ ਦੇਖੇ ਗਏ ਹਨ, ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਬਲੈਕ ਫੰਗਸ ਕਾਰਨ ਚਲੀ ਗਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦੀ ਇਕ ਅੱਖ ਦੀ ਰੌਸ਼ਨੀ ਜਾ ਚੁੱਕੀ ਹੈ। ਇਹ ਉਹ ਮਰੀਜ਼ ਹਨ, ਜੋ ਸਿੱਧਾ ਆਈ ਸੈਂਟਰ ਵਿਚ ਆਏ ਹਨ, ਜਦ ਕਿ ਇਹ ਮਰੀਜ਼ ਈ. ਐੱਨ. ਟੀ. ਅਮਰਜੈਂਸੀ ਵਿਚ ਆਉਂਦੇ ਹਨ। ਉਨ੍ਹਾਂ ਦੇ ਰੈਫ਼ਰ ਕਰਨ ਤੋਂ ਬਾਅਦ ਹੀ ਮਰੀਜ਼ ਸਾਡੇ ਕੋਲ ਆਉਂਦੇ ਹਨ। ਇਨ੍ਹਾਂ ਮਰੀਜ਼ਾਂ ਦੀ ਅੱਖ ਦੀ ਰੌਸ਼ਨੀ ਇਕ ਵਾਰ ਚਲੀ ਜਾਵੇ ਤਾਂ ਦੁਬਾਰਾ ਆਉਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ। ਅਸੀਂ ਇਨ੍ਹਾਂ ਮਰੀਜ਼ਾਂ ਨੂੰ ਐਂਟੀ ਫੰਗਲ ਟ੍ਰੀਟਮੈਂਟ ਦੇ ਰਹੇ ਹਾਂ। ਇਸ ਬੀਮਾਰੀ ਵਿਚ ਮਰੀਜ਼ ਦੀਆਂ ਅੱਖਾਂ ਵਿਚ ਖੂਨ ਦੀ ਸਪਲਾਈ ਕਰਨ ਵਾਲੀਆਂ ਨਸਾਂ ਬੰਦ ਹੋ ਜਾਂਦੀਆਂ ਹਨ। ਦਵਾਈਆਂ ਦਿੱਤੀਆਂ ਜਾਂਦੀਆਂ ਹਨ ਪਰ ਉਸ ਨਾਲ ਰੌਸ਼ਨੀ ਵਾਪਸ ਨਹੀਂ ਆਉਂਦੀ। ਉਥੇ ਹੀ, ਜੇਕਰ ਸਮਾਂ ਰਹਿੰਦੇ ਬੀਮਾਰੀ ਦਾ ਠੀਕ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਦੂਜੀ ਅੱਖ ਦੀ ਰੌਸ਼ਨੀ ਵੀ ਜਾ ਸਕਦੀ ਹੈ। ਡਾ. ਪਾਂਡਵ ਨੇ ਦੱਸਿਆ ਕਿ ਮਰੀਜ਼ ਜੇਕਰ ਸ਼ੁਰੂਆਤੀ ਸਟੇਜ ਵਿਚ ਆਵੇ ਤਾਂ ਉਸ ਦੀ ਅੱਖਾਂ ਦੀ ਰੌਸ਼ਨੀ ਬਚਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਚਿੱਟੇ ਤੇ ਹਥਿਆਰਾਂ ਸਣੇ ਵਾਂਟੇਡ 'ਅਪਰਾਧੀ' ਗ੍ਰਿਫ਼ਤਾਰ, ਗੈਂਗਸਟਰਾਂ ਦੀ ਮਦਦ ਨਾਲ ਚਲਾਉਂਦਾ ਸੀ ਕਾਰੋਬਾਰ
ਜ਼ਿਆਦਾਤਰ ਸ਼ੂਗਰ ਦੇ ਮਰੀਜ਼
ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਗਈ ਹੈ, ਉਨ੍ਹਾਂ ਵਿਚ ਜ਼ਿਆਦਾਤਰ ਸ਼ੂਗਰ ਦੇ ਮਰੀਜ਼ ਹਨ। ਇਨ੍ਹਾਂ ਵਿਚ ਚੰਡੀਗੜ੍ਹ ਸਮੇਤ ਨੇੜਲੇ ਸੂਬਿਆਂ ਤੋਂ ਵੀ ਮਰੀਜ਼ ਹਨ। ਮਰੀਜ਼ਾਂ ਨੂੰ ਚਾਹੀਦਾ ਹੈ ਕਿ ਕੋਰੋਨਾ ਠੀਕ ਹੋਣ ਤੋਂ ਬਾਅਦ ਜੇਕਰ ਉਨ੍ਹਾਂ ਦੀਆਂ ਅੱਖਾਂ ਵਿਚ ਧੁੰਦਲਾਪਨ, ਚਿਹਰੇ ਵਿਚ ਦਰਦ ਜਾਂ ਕੋਈ ਦੂਜੀ ਪਰੇਸ਼ਾਨੀ ਦਿਸੇ ਤਾਂ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨ। ਜਿੰਨੀ ਜਲਦੀ ਇਸ ਦਾ ਪਤਾ ਲੱਗੇਗਾ, ਓਨਾ ਚੰਗਾ ਇਲਾਜ ਉਪਲੱਬਧ ਹੋ ਸਕੇਗਾ। ਇਸ ਦਾ ਇਲਾਜ ਡਾਕਟਰਾਂ ਦੀ ਇਕ ਟੀਮ ਕਰਦੀ ਹੈ। ਇਸ ਵਿਚ ਈ. ਐੱਨ. ਟੀ., ਆਈ ਸਪੈਸ਼ਲਿਸਟ, ਨਿਊਰੋ ਸਰਜਨ, ਮਾਈਕ੍ਰੋਬਾਇਓਲਾਜਿਸਟ ਅਤੇ ਦੂਜਾ ਸਟਾਫ਼ ਹੁੰਦਾ ਹੈ।

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਸਬੰਧੀ ਲਿਆ ਗਿਆ ਅਹਿਮ ਫ਼ੈਸਲਾ
ਸਟੇਰਾਈਡ ਬਣ ਰਿਹਾ ਵੱਡਾ ਕਾਰਨ
ਕੋਰੋਨਾ ਮਰੀਜ਼ਾਂ ਨੂੰ 5 ਤੋਂ 10 ਦਿਨ ਤੱਕ ਹੀ ਸਟੇਰਾਈਡ ਦੇਣਾ ਚਾਹੀਦਾ ਹੈ। ਇਸ ਦੇ ਬਾਵਜੂਦ ਅਜਿਹੇ ਮਰੀਜ਼ਾਂ ਨੂੰ 10 ਤੋਂ 15 ਦਿਨ ਤੱਕ ਸਟੇਰਾਈਡ ਦਿੱਤਾ ਜਾ ਰਿਹਾ ਹੈ, ਜੋ ਕਿ ਬਾਅਦ ਵਿਚ ਬਲੈਕ ਫੰਗਸ ਭਾਵ ਮਿਊਕ੍ਰਮਾਇਕੋਸਿਸ ਦਾ ਕਾਰਨ ਬਣ ਰਿਹਾ ਹੈ। ਮਿਊਕ੍ਰਮਾਇਕੋਸਿਸ ਦੀ ਬੀਮਾਰੀ ਨਵੀਂ ਨਹੀਂ ਹੈ। ਇਹ ਪੁਰਾਣੀ ਹੈ ਪਰ ਕੋਰੋਨਾ ਕਾਰਨ ਇਹ ਵੱਧ ਗਈ ਹੈ। ਬੇਕਾਬੂ ਡਾਈਬਿਟੀਜ਼ ਅਤੇ ਕੋਰੋਨਾ ਮਰੀਜ਼ਾਂ ਨੂੰ ਜ਼ਿਆਦਾ ਮਾਤਰਾ ਅਤੇ ਜ਼ਿਆਦਾ ਦਿਨਾਂ ਤੱਕ ਸਟੇਰਾਈਡ ਦੇਣਾ ਇਸ ਦੀ ਵੱਡੀ ਵਜ੍ਹਾ ਹੈ। ਮਿਊਕ੍ਰਮਾਇਕੋਸਿਸ ਵਿਚ ਹਰ ਪੰਜ ਦਿਨ ਬਾਅਦ ਮਰੀਜ਼ ਅਗਲੀ ਸਟੇਜ ਵਿਚ ਪਹੁੰਚ ਜਾਂਦਾ ਹੈ ਅਤੇ 15 ਦਿਨਾਂ ਵਿਚ ਹੀ ਮਰੀਜ਼ ਮਿਊਕਰ ਦੀ ਲਾਸਟ ਸਟੇਜ ਵਿਚ ਪਹੁੰਚ ਜਾਂਦਾ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਮਗਰੋਂ 'ਬਲੈਕ ਫੰਗਸ' ਨੇ ਸੁਕਾਏ ਲੋਕਾਂ ਦੇ ਸਾਹ, ਰਾਜਿੰਦਰਾ ਹਸਪਤਾਲ 'ਚ 5 ਮਰੀਜ਼ਾਂ ਦਾ ਆਪਰੇਸ਼ਨ
ਸ਼ੁਗਰ ਕੰਟ੍ਰੋਲ ਹੈ ਤਾਂ ਬਲੈਕ ਫੰਗਸ ਦੀ ਸੰਭਾਵਨਾ ਘੱਟ
ਡਾਕਟਰ ਕਹਿੰਦੇ ਹਨ ਕਿ ਮਰੀਜ਼ ਦੀ ਡਾਈਬੀਟੀਜ਼ ਪੂਰੀ ਤਰ੍ਹਾਂ ਕਾਬੂ ਵਿਚ ਹੈ ਤਾਂ ਇਕ ਫ਼ੀਸਦੀ ਤੋਂ ਵੀ ਘੱਟ ਚਾਂਸ ਹਨ ਕਿ ਉਸ ਨੂੰ ਬਲੈਕ ਫੰਗਸ ਦਾ ਸ਼ਿਕਾਰ ਹੋਣਾ ਪਵੇ। ਜੇਕਰ ਸਟੇਰਾਈਡ ਲੈ ਰਹੇ ਹਨ ਜਾਂ ਲੈ ਚੁੱਕੇ ਹਨ ਅਤੇ ਡਾਈਬੀਟੀਜ਼ ਬੇਕਾਬੂ ਹੈ, ਉਦੋਂ ਇਸ ਵਿਚ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News