ਪੰਜਾਬ ''ਚ ''ਬਲੈਕ ਫੰਗਸ'' ਦਾ ਕਹਿਰ, ਹੁਣ ਤੱਕ ਸਾਹਮਣੇ ਆ ਚੁੱਕੇ 111 ਕੇਸ

Tuesday, May 25, 2021 - 12:19 PM (IST)

ਪੰਜਾਬ ''ਚ ''ਬਲੈਕ ਫੰਗਸ'' ਦਾ ਕਹਿਰ, ਹੁਣ ਤੱਕ ਸਾਹਮਣੇ ਆ ਚੁੱਕੇ 111 ਕੇਸ

ਚੰਡੀਗੜ੍ਹ (ਸ਼ਰਮਾ) : ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਊਕ੍ਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 25 ਕੇਸ ਸਰਕਾਰੀ ਸਿਹਤ ਸਹੂਲਤਾਂ ਵਿਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ 86 ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਰਿਪੋਰਟ ਕੀਤੇ ਗਏ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਕੇਸ ਮੁੱਖ ਤੌਰ ’ਤੇ ਉਨ੍ਹਾਂ ਮਰੀਜ਼ਾਂ ਵਿਚ ਪਾਏ ਗਏ ਹਨ, ਜੋ ਹਾਲ ਹੀ ਵਿਚ ਕੋਵਿਡ-19 ਤੋਂ ਠੀਕ ਹੋਏ ਹਨ ਜਾਂ ਜਿਨ੍ਹਾਂ ਦੀ ਇਮਊਨਿਟੀ ਘੱਟ ਹੈ (ਐੱਚ. ਆਈ. ਵੀ. ਜਾਂ ਕੈਂਸਰ ਤੋਂ ਪੀੜਤ ਹਨ) ਜਾਂ ਜਿਹੜੇ ਮਰੀਜ਼ ਸਟੀਰਾਇਡ/ ਇਮੀਊਨੋ-ਮੌਡੂਲੇਟਰਾਂ ਦੀ ਮਦਦ ਨਾਲ ਕੋਵਿਡ ਤੋਂ ਸਿਹਤਯਾਬ ਹੋਏ ਹਨ, ਉਹ ਮਰੀਜ਼ ਜੋ ਲੰਬੇ ਸਮੇਂ ਤੋਂ ਆਕਸੀਜਨ ’ਤੇ ਸਨ ਜਾਂ ਉਹ ਲੋਕ ਜਿਨ੍ਹਾਂ ਦੀ ਸ਼ੂਗਰ ਕਾਬੂ ਤੋਂ ਬਾਹਰ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਵਿਧਾਇਕਾਂ ਨਾਲ ਗੱਲਬਾਤ ਕਰਨ ਲਈ ਬੈਠਕ ਸੱਦਣਗੇ ਕੈਪਟਨ, 2022 ਮਿਸ਼ਨ 'ਤੇ ਹੋਵੇਗੀ ਚਰਚਾ

ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਾਹਿਰ ਸਮੂਹ ਨੇ ਇਲਾਜ ਪ੍ਰੋਟੋਕਾਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਇਸ ਦਾ ਇਲਾਜ ਕਰ ਰਹੇ ਹਸਪਤਾਲਾਂ/ ਡਾਕਟਰਾਂ ਨੂੰ ਮਿਊਕ੍ਰਮਾਈਕੋਸਿਸ ਦੇ ਇਲਾਜ ਪ੍ਰੋਟੋਕਾਲਾਂ ਅਨੁਸਾਰ ਸਲਾਹ ਦੇਣ ਲਈ ਮਾਹਰਾਂ ਦੀ ਕਮੇਟੀ ਬਣਾਈ ਗਈ ਹੈ। ਕਮੇਟੀ ਵਿਚ ਡਾ. ਆਰ. ਪੀ. ਐੱਸ. ਸਿਬੀਆ, ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਡਾ. ਸੰਜੀਵ ਭਗਤ, ਪ੍ਰੋਫੈਸਰ ਅਤੇ ਮੁਖੀ ਈ.ਐੱਨ.ਟੀ. ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ, ਡਾ. ਅਵਤਾਰ ਸਿੰਘ ਧੰਜੂ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ, ਡਾ. ਏ.ਕੇ. ਮੰਡਲ, ਡਾਇਰੈਕਟਰ ਪਲਮੋਨੋਲਾਜੀ, ਸਲੀਪ ਐਂਡ ਕ੍ਰਿਟੀਕਲ ਕੇਅਰ ਮੈਡੀਸਨ, ਫੋਰਟਿਸ ਹਸਪਤਾਲ, ਐੱਸ. ਏ. ਐੱਸ. ਨਗਰ (ਮੋਹਾਲੀ), ਡਾ. ਮਨੀਸ਼ ਮੁੰਜਾਲ, ਪ੍ਰੋਫੈਸਰ ਅਤੇ ਮੁਖੀ, ਈ. ਐੱਨ. ਟੀ. ਵਿਭਾਗ, ਦਯਾਨੰਦ ਮੈਡੀਕਲ ਕਾਲਜ, ਲੁਧਿਆਣਾ, ਡਾ. ਮੈਰੀ ਜਾਹਨ, ਪ੍ਰੋਫੈਸਰ ਅਤੇ ਮੁਖੀ, ਮੈਡੀਸਨ ਵਿਭਾਗ, ਕ੍ਰਿਸਚੀਅਨ ਮੈਡੀਕਲ ਕਾਲਜ, ਲੁਧਿਆਣਾ ਅਤੇ ਡਾ. ਗਗਨਦੀਪ ਸਿੰਘ ਗਰੋਵਰ, ਸਟੇਟ ਪ੍ਰੋਗਰਾਮ ਅਫ਼ਸਰ (ਆਈ. ਡੀ. ਐੱਸ. ਪੀ.) ਕਮੇਟੀ ਦੇ ਕਨਵੀਨਰ ਵਜੋਂ ਸ਼ਾਮਲ ਹਨ। 

ਇਹ ਵੀ ਪੜ੍ਹੋ : 'ਸਿੱਧੂ ਜੋੜੀ' ਨੇ ਪਟਿਆਲਾ ਵਿਖੇ ਘਰ ਦੀ ਛੱਤ 'ਤੇ ਲਾਇਆ ਕਾਲਾ ਝੰਡਾ, ਕਰ ਦਿੱਤਾ ਵੱਡਾ ਐਲਾਨ (ਤਸਵੀਰਾਂ)
ਉਨ੍ਹਾਂ ਕਿਹਾ ਕਿ ਕੋਈ ਵੀ ਇਲਾਜ ਕਰਨ ਵਾਲਾ ਹਸਪਤਾਲ, ਜਿਸ ਨੂੰ ਇਸ ਬੀਮਾਰੀ ਦੇ ਇਲਾਜ ਬਾਰੇ ਸਲਾਹ ਦੀ ਲੋੜ ਹੁੰਦੀ ਹੈ, ਉਹ ਇਸ ਕਮੇਟੀ ਨਾਲ ਈ-ਮੇਲ ਜਾਂ ਮੋਬਾਇਲ ਨੰਬਰ 8872090028 (ਡਾ. ਗਗਨਦੀਪ ਗਰੋਵਰ) ਨਾਲ ਸੰਪਰਕ ਕਰ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News