ਭਾਜਪਾ ਨੇ ਕੀਤੀ 5 ਅਧਿਕਾਰੀਆਂ ਦੇ ਤਬਾਦਲੇ ਦੀ ਮੰਗ
Wednesday, Oct 04, 2017 - 10:34 AM (IST)
ਪਠਾਨਕੋਟ- ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਸਵਰਨ ਸਲਾਰਿਆ ਨੇ ਪੰਜ ਅਧਿਕਾਰੀਆਂ ਖਿਲਾਫ ਕਾਂਗਰਸ ਦੇ ਪੱਖ 'ਚ ਕੰਮ ਕਰਨ ਦਾ ਦੋਸ਼ ਲਗਾਉਦੇ ਹੋਏ ਉਨ੍ਹਾਂ ਦੇ ਤਬਾਦਲੇ ਦੀ ਮੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪਾਰਟੀ ਦੀ ਮੰਗਵਾਰ ਨੂੰ ਇਥੇ ਜਾਰੀ ਕੀਤੇ ਇਕ ਸੰਪਾਦਨ ਅਨੁਸਾਰ ਸਲਾਰਿਆ ਦੇ ਚੋਣ ਇੰਚਾਰਜ ਰਵੀ ਗੁਪਤਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਪੱੱਤਰ ਭੇਜ ਕੇ ਗੁਰਦਾਸਪੁਰ ਦੇ ਏ. ਡੀ. ਸੀ. (ਵਿਕਾਸ) ਅਤੇ ਹੋਰ ਚਾਰਜ ਸੰਭਾਲਣ ਵਾਲੇ ਦੀਨਾਨਗਰ ਦੇ ਬੀ. ਡੀ. ਪੀ. ਓ., ਦੀਨਾਨਗਰ ਦੇ ਤਹਿਸੀਲਦਾਰ, ਐੱਸ. ਐਚ. ਓ. (ਡਿਵੀਜ਼ਨ ਨੰਬਰ-2) ਅਤੇ ਸਿਟੀ ਪਠਾਨਕੋਟ ਦੇ ਡੀ. ਐੱਸ. ਪੀ. ਨੂੰ ਬਦਲਣ ਦੀ ਮੰਗ ਕੀਤੀ ਹੈ।
