'ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਰਹੇਗਾ ਭਾਜਪਾ ਦਾ ਪੰਜਾਬ 'ਚ ਸਿਆਸੀ ਭਵਿੱਖ'

Tuesday, Jun 14, 2022 - 10:17 PM (IST)

'ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਰਹੇਗਾ ਭਾਜਪਾ ਦਾ ਪੰਜਾਬ 'ਚ ਸਿਆਸੀ ਭਵਿੱਖ'

ਪਠਾਨਕੋਟ (ਸ਼ਾਰਦਾ) : ਪੰਜਾਬ ਦੇ ਸੰਗਰੂਰ ਹਲਕੇ ਦੀਆਂ ਚੋਣਾਂ ਜੂਨ ਦੇ ਮਹੀਨੇ ਕੜਾਕੇ ਦੀ ਗਰਮੀ ਵਿਚਕਾਰ ਹੋਣ ਜਾ ਰਹੀਆਂ ਹਨ। ਚੋਣਾਂ 'ਚ ਸਿਰਫ਼ 10 ਦਿਨ ਬਾਕੀ ਰਹਿ ਗਏ ਹਨ ਪਰ ਜ਼ਮੀਨੀ ਪੱਧਰ ’ਤੇ ਵੋਟਰਾਂ 'ਚ ਜੋ ਉਤਸ਼ਾਹ ਤੇ ਜੋਸ਼ ਹੋਣਾ ਚਾਹੀਦਾ ਸੀ, ਉਹ ਨਜ਼ਰ ਨਹੀਂ ਆ ਰਿਹਾ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ 'ਚੋਂ ਮੁੱਖ ਕਾਰਨ ਇਹ ਹੈ ਕਿ ਕੋਈ ਵੀ ਪਾਰਟੀ ਇਨ੍ਹਾਂ ਚੋਣਾਂ 'ਚ ਜ਼ਿਆਦਾ ਖਰਚ ਕਰਨ ਦੇ ਮੂਡ 'ਚ ਨਹੀਂ ਹੈ। ਹੁਣ ਜਦੋਂ ਕਿ ਇਸ ਸਮੇਂ ਸਾਰੇ ਮਜ਼ਦੂਰਾਂ ਕੋਲ ਝੋਨੇ ਦੀ ਬਿਜਾਈ ਸਮੇਤ ਕਈ ਤਰ੍ਹਾਂ ਦੇ ਕੰਮ ਹਨ, ਅਜਿਹੇ 'ਚ ਉਹ 600-700 ਰੁਪਏ ਦੀ ਦਿਹਾੜੀ ਤੋੜ ਕੇ ਵੋਟਾਂ ਪਾਉਣ ਲਈ ਕਿਉਂ ਜਾਣਗੇ।

ਇਹ ਵੀ ਪੜ੍ਹੋ : ਕਰੂਡ ਆਇਲ ਦੀਆਂ ਕੀਮਤਾਂ ਦੀ ਤਪਸ਼ ਨਾਲ ਝੁਲਸ ਰਿਹੈ ਭਾਰਤ

ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸ਼ਾਇਦ ਵੋਟ 50 ਤੋਂ 60 ਫੀਸਦੀ ਦੇ ਵਿਚਕਾਰ ਰਹਿ ਸਕਦੀ ਹੈ। ਅਜਿਹੇ ਹਾਲਾਤ 'ਚ ਆਮ ਆਦਮੀ ਪਾਰਟੀ ਦਾ ਵਿਧਾਨ ਸਭਾ ਚੋਣਾਂ 'ਚ ਬੜੇ ਮਾਣ ਨਾਲ ਜਿੱਤ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ ਸੀ ਪਰ ਸਿੱਧੂ ਮੂਸੇਵਾਲਾ ਦੀ ਮੌਤ ਨੇ ਪੰਜਾਬੀਆਂ ਨੂੰ ਬੁਰੀ ਤਰ੍ਹਾਂ ਨਾਲ ਝਿਨਜੋੜ ਕੇ ਰੱਖ ਦਿੱਤਾ ਹੈ। ਸੰਗਰੂਰ ਚੋਣ ਭਾਜਪਾ ਲਈ ਚੁਣੌਤੀ ਹੈ ਜਿਸ ਤਰੀਕੇ ਨਾਲ ਸੁਨੀਲ ਜਾਖੜ ਸਮੇਤ ਦਿੱਗਜ ਕਾਂਗਰਸੀਆਂ ਨੇ ਭਾਜਪਾ ਵੱਲ ਰੁਖ ਕੀਤਾ ਹੈ, ਉਸ ਤੋਂ ਲੋਕਾਂ ਦੇ ਮਨਾਂ 'ਚ ਇਹ ਗੱਲ ਆ ਗਈ ਹੈ ਕਿ ਭਾਜਪਾ ਪੰਜਾਬ 'ਚ ਇੱਕ ਮਜ਼ਬੂਤ ​​ਪਾਰਟੀ ਬਣ ਕੇ ਉਭਰ ਸਕਦੀ ਹੈ। ਅਜਿਹੇ ਹਾਲਾਤ 'ਚ ਅਚਾਨਕ ਸੰਗਰੂਰ ਲੋਕ ਸਭਾ ਚੋਣਾਂ ਆ ਗਈਆਂ ਹਨ, ਜੇਕਰ ਭਾਜਪਾ ਲੋਕਾਂ ਨੂੰ ਲੁਭਾਉਣ 'ਚ ਕਾਮਯਾਬ ਹੁੰਦੀ ਹੈ ਅਤੇ ਆਪਣਾ ਵੋਟ ਬੈਂਕ ਵਧਾਉਣ ਅਤੇ ‘ਆਪ’ ਨੂੰ ਸਖ਼ਤ ਮੁਕਾਬਲਾ ਦੇਣ ਵਿੱਚ ਕਾਮਯਾਬ ਹੁੰਦੀ ਹੈ ਤਾਂ ਯਕੀਨਨ 2024 ਤੋਂ ਪਹਿਲਾਂ ਬਹੁਤ ਵੱਡੇ ਪੱਧਰ ’ਤੇ ਕਾਂਗਰਸ ਦੇ ਆਗੂ ਤੇ ਵਰਕਰ ਅਤੇ ਹੋਰ ਪਾਰਟੀਆਂ ਪੰਜਾਬ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਸਕਦੀਆਂ ਹਨ।

ਇਹ ਵੀ ਪੜ੍ਹੋ : ਫੌਜ 'ਚ 4 ਸਾਲ ਦੀ ਨੌਕਰੀ, 6.9 ਲੱਖ ਤੱਕ ਦਾ ਸਾਲਾਨਾ ਪੈਕੇਜ, ਜਾਣੋ ਕੀ ਹੈ ਅਗਨੀਪਥ ਯੋਜਨਾ

ਬਸ਼ਰਤੇ ਕਿ ਭਾਜਪਾ ਲੀਡਰਸ਼ਿਪ ਉਨ੍ਹਾਂ ਨੂੰ ਦਿਲੋਂ ਸਵੀਕਾਰ ਕਰੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਬਣਦਾ ਮਾਣ-ਸਤਿਕਾਰ ਦੇਵੇ। ਭਾਜਪਾ ਸਿਰਫ਼ 23 ਵਿਧਾਨ ਸਭਾ ਅਤੇ 3 ਲੋਕ ਸਭਾ ਚੋਣਾਂ ਹੀ ਲੜਦੀ ਆਈ ਹੈ। ਇਸ ਲਈ ਉਸ ਕੋਲ 97 ਵਿਧਾਨ ਸਭਾ ਤੇ 10 ਲੋਕ ਸਭਾ ਸੀਟਾਂ 'ਤੇ ਨਵੀਂ ਲੀਡਰਸ਼ਿਪ ਸਥਾਪਿਤ ਕਰਨ ਦਾ ਮੌਕਾ ਹੈ। ਜਿਨ੍ਹਾਂ 23 ਵਿਧਾਨ ਸਭਾ ਸੀਟਾਂ 'ਤੇ ਭਾਜਪਾ ਅਕਾਲੀ ਦਲ ਦੇ ਸਮੇਂ ਚੋਣਾਂ ਲੜਦੀ ਸੀ, ਉਨ੍ਹਾਂ 'ਚੋਂ ਸਿਰਫ 2 ਸੀਟਾਂ ਪਠਾਨਕੋਟ ਅਤੇ ਮੁਕੇਰੀਆਂ 'ਤੇ ਹੀ ਜਿੱਤਣ 'ਚ ਸਫਲ ਹੋਈ ਹੈ। ਅਜਿਹੇ ਹਾਲਾਤ 'ਚ ਇਸ ਪਾਰਟੀ ਕੋਲ ਵਿਸਤਾਰ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ, ਨਵੀਂ ਲੀਡਰਸ਼ਿਪ ਅਤੇ ਪੰਜਾਬ, ਪੰਜਾਬੀਅਤ ਨਾਲ ਸਬੰਧਿਤ ਨੀਤੀਆਂ ਨੂੰ ਉਭਾਰਨ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਉਹ 'ਆਪ' ਨੂੰ ਟੱਕਰ ਦੇਣ ਦੀ ਸਥਿਤੀ 'ਚ ਆ ਸਕਦੀ ਹੈ ਪਰ ਜੇਕਰ ਭਾਜਪਾ ਸੰਗਰੂਰ ਲੋਕ ਸਭਾ 'ਚ ਚੰਗਾ ਪ੍ਰਦਰਸ਼ਨ ਕਰ ਪਾਈ ਤਾਂ ਪਾਰਟੀ ਪ੍ਰਤੀ ਲੋਕਾਂ ਦੇ ਕ੍ਰੇਜ਼ 'ਤੇ ਮਾੜਾ ਅਸਰ ਪਵੇਗਾ।

ਇਹ ਵੀ ਪੜ੍ਹੋ : DGCA ਨੇ ਏਅਰ ਇੰਡੀਆ ’ਤੇ ਲਗਾਇਆ 10 ਲੱਖ ਰੁਪਏ ਦਾ ਜੁਰਮਾਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੂਰਾ ਧਿਆਨ ਪੰਜਾਬ 'ਚ ਪਾਰਟੀ ਨੂੰ ਮਜ਼ਬੂਤ ਕਰਨ 'ਤੇ ਹੈ, ਹੁਣ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਟੀਮ ਨੂੰ ਨਤੀਜੇ ਦੇਣੇ ਪੈਣਗੇ। 23 ਜੂਨ 2022 ਨੂੰ ਵੋਟਿੰਗ ਹੈ ਅਤੇ ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ ਕਿ ਭਾਜਪਾ ਪੰਜਾਬ ਵਿੱਚ ਕਾਂਗਰਸ ਨੂੰ ਹਰਾ ਕੇ ਅੱਗੇ ਵਧਣ ਵਿੱਚ ਕਾਮਯਾਬ ਹੁੰਦੀ ਹੈ ਜਾਂ ਨਹੀਂ। ਜੇਕਰ ਕਾਂਗਰਸ ਹੁਣੇ-ਹੁਣੇ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦੀ ਗਿਣਤੀ ਹਾਸਲ ਕਰਨ 'ਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਮੁੱਖ ਭੂਮਿਕਾ ਵਿੱਚ ਬਣੀ ਰਹੇਗੀ ਅਤੇ ਭਵਿੱਖ ਵਿੱਚ ਆਪਣੇ-ਆਪ ਨੂੰ ਮੁੜ ਸਥਾਪਿਤ ਕਰਨ ਵੱਲ ਵਧ ਸਕਦੀ ਹੈ, ਭਾਵੇਂ ਸੱਤਾਧਾਰੀ ਪਾਰਟੀ ਹੀ ਜ਼ਿਮਨੀ ਚੋਣ ਜਿੱਤ ਜਾਵੇ ਪਰ ਇਹ ਚੋਣਾਂ ਭਵਿੱਖ ਦੀਆਂ ਸਿਆਸੀ ਗਤੀਵਿਧੀਆਂ ਦੀ ਭਵਿੱਖਬਾਣੀ ਕਰਨ ਲਈ ਸਾਰਥਿਕ ਸਿੱਧ ਹੁੰਦੀਆਂ ਹਨ।

ਇਹ ਵੀ ਪੜ੍ਹੋ :ਕੰਬਸ਼ਨ ਇੰਜਣ ਵਾਲੀਆਂ ਕਾਰਾਂ 'ਤੇ ਪਾਬੰਦੀ ਲਾਉਣ ਲਈ EU 'ਚ ਹੋਵੇਗੀ ਵੋਟਿੰਗ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News