ਕੁਰਾਲੀ 'ਚ ਭਾਜਪਾ ਆਗੂਆਂ ਨੇ ਲਾਈ 'ਅਸਤੀਫ਼ਿਆਂ' ਦੀ ਝੜੀ, ਜਾਣੋ ਕੀ ਰਿਹਾ ਕਾਰਨ
Thursday, Jan 21, 2021 - 11:58 AM (IST)

ਕੁਰਾਲੀ (ਬਠਲਾ) : ਸਥਾਨਕ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਪੰਮਾ ਦੀ ਅਗਵਾਈ 'ਚ ਵਾਰਡ ਨੰਬਰ-12 ਵਿਖੇ ਇਕ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪਾਰਟੀ ਦੇ ਮੌਜੂਦਾ ਤੇ ਸਾਬਕਾ ਅਹੁਦੇਦਾਰਾਂ ਤੋਂ ਇਲਾਵਾ ਸੀਨੀਅਰ ਆਗੂਆਂ ਨੇ ਸ਼ਿਰਕਤ ਕਰਦੇ ਹੋਏ ਸਮੂਹਿਕ ਤੌਰ 'ਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ।
ਇਹ ਵੀ ਪੜ੍ਹੋ : ਪੰਜਾਬ 'ਚ 'ਬਰਡ ਫਲੂ' ਦਾ ਪਹਿਲਾ ਮਾਮਲਾ ਆਇਆ ਸਾਹਮਣੇ, ਇਸ ਜ਼ਿਲ੍ਹੇ 'ਚ ਰਿਪੋਰਟ ਆਈ ਪਾਜ਼ੇਟਿਵ
ਅਸਲ 'ਚ ਪਾਰਟੀ ਦੇ ਸੰਗਠਨ ਮਾਮਲਿਆਂ 'ਚ ਜ਼ਿਲ੍ਹਾ ਮੋਹਾਲੀ ਦੇ ਪਾਰਟੀ ਪ੍ਰਧਾਨ ਵੱਲੋਂ ਕੁਰਾਲੀ ਮੰਡਲ ਦੇ ਮੌਜੂਦਾ ਪ੍ਰਧਾਨ ਪਵਨ ਕੁਮਾਰ ਪੰਮਾ ਤੋਂ ਮੰਡਲ ਪ੍ਰਧਾਨਗੀ ਤੋਂ ਜ਼ਬਰੀ ਅਸਤੀਫ਼ਾ ਲੈ ਗਿਆ ਗਿਆ। ਇਸ ਦੇ ਖ਼ਿਲਾਫ਼ ਉਕਤ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਹੈ ਅਤੇ ਪਾਰਟੀ ਦੇ ਵਫ਼ਾਦਾਰ ਅਹੁਦੇਦਾਰਾਂ ਵੱਲੋਂ ਸਮੂਹਿਕ ਤੌਰ ’ਤੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ ਪੁਲਸ ਨੂੰ ਲੋੜੀਂਦੇ ਲਾਰੈਂਸ਼ ਬਿਸ਼ਨੋਈ ਗੈਂਗ ਦੇ 4 ਸਾਥੀ ਅਸਲੇ ਸਣੇ ਗ੍ਰਿਫ਼ਤਾਰ
ਭਾਜਪਾ ਆਗੂਆਂ ਵੱਲੋਂ ਆਪਣੇ ਸਮੂਹਿਕ ਅਸਤੀਫ਼ਿਆਂ ਦੀ ਕਾਪੀ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਭੇਜੀ ਗਈ ਅਤੇ ਇਸ ਦੀ ਇਕ-ਇਕ ਕਾਪੀ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ, ਕੌਮੀ ਜਨਰਲ ਸਕੱਤਰ ਬੀ. ਐੱਲ. ਸੰਤੋਸ਼ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜੀ ਗਈ।
ਇਹ ਵੀ ਪੜ੍ਹੋ : ਬਰਡ ਫਲੂ : ਪੰਚਾਇਤੀ ਟੋਭੇ 'ਚ ਮਰੀਆਂ ਮਿਲੀਆਂ ਦਰਜਨ ਪਰਵਾਸੀ ਬੱਤਖ਼ਾਂ, ਪਿੰਡ ਵਾਸੀਆਂ 'ਚ ਫੈਲੀ ਦਹਿਸ਼ਤ
ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਵਾਲਿਆਂ 'ਚ ਮੰਡਲ ਪ੍ਰਧਾਨ ਪਵਨ ਕੁਮਾਰ ਪੰਮਾ, ਮਹਿਲਾ ਮੋਰਚਾ ਕੁਰਾਲੀ ਦੀ ਪ੍ਰਧਾਨ ਸੁਖਮੀਨ ਕੌਰ, ਮੰਡਲ ਜਨਰਲ ਸੱਕਤਰ ਵਿਪਨ ਪਾਲ ਭਨੋਟ, ਮੰਡਲ ਜਨਰਲ ਸਕੱਤਰ ਗੁਰਦੀਪ ਸਿੰਘ ਮਹਿਤੋਂ, ਖ਼ਜ਼ਾਨਚੀ ਮਲਖਾਨ ਰਾਣਾ, ਕੋਰ ਕਮੇਟੀ ਮੈਂਬਰ ਭੋਲਾਨਾਥ ਭਾਟੀਆ, ਬੂਥ ਇੰਚਾਰਜ ਅਨਿਲ ਕੁਮਾਰ, ਸਾਬਕਾ ਜਨਰਲ ਸਕੱਤਰ ਤੇ ਕਮੇਟੀ ਮੈਂਬਰ ਪ੍ਰਕਾਸ਼ ਚੰਦ, ਮਹਿਲਾ ਮੋਰਚਾ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਕੌਰ, ਅਨੰਦਸਰੂਪ ਬੰਸਲ, ਮੰਡਲ ਸਕੱਤਰ ਹਰਪ੍ਰੀਤ ਕੌਰ, ਯੁਵਾ ਮੋਰਚਾ ਕਮੇਟੀ ਮੈਂਬਰ ਤਰਨਵੀਰ ਸਿੰਘ, ਯੁਵਾ ਮੋਰਚਾ ਕਮੇਟੀ ਮੈਂਬਰ ਲਵਪ੍ਰੀਤ ਸਿੰਘ ਅਤੇ ਤਰਸੇਮ ਭਗੀਰਥ ਆਦਿ ਸ਼ਾਮਲ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ