ਸਿੱਧੂ ਮੂਸੇਵਾਲਾ ਕੇਸ ਦੀ ਪਟੀਸ਼ਨ ਸੁਪਰੀਮ ਕੋਰਟ ''ਚ ਪਾਉਣ ਵਾਲੇ ਭਾਜਪਾ ਆਗੂ ਨੂੰ ਮਿਲੀ ਧਮਕੀ
Wednesday, Jun 22, 2022 - 11:30 PM (IST)
ਸਰਦੂਲਗੜ੍ਹ (ਚੋਪੜਾ) : ਸੰਸਾਰ ਪ੍ਰਸਿੱਧ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਹੋਏ ਕਤਲ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਉਣ ਦੀ ਸੁਪਰੀਮ ਕੋਰਟ 'ਚ ਪਟੀਸ਼ਨ ਪਾਉਣ ਵਾਲੇ ਭਾਜਪਾ ਆਗੂ ਅਤੇ ਹਲਕਾ ਸਰਦੂਲਗੜ੍ਹ ਤੋਂ ਭਾਜਪਾ ਦੇ ਵਿਧਾਇਕੀ ਦੇ ਉਮੀਦਵਾਰ ਰਹੇ ਜਗਜੀਤ ਸਿੰਘ ਮਿਲਖਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੇਸ ਵਾਪਸ ਲੈਣ ਲਈ ਦਬਾਅ ਪਾਉਣ ਅਤੇ ਕੇਸ ਵਾਪਸ ਨਾ ਲੈਣ 'ਤੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕਿਵੇਂ ਸ਼ਿਕੰਜੇ 'ਚ ਆਏ ਮੂਸੇਵਾਲਾ ਦੇ ਕਾਤਲ, HGS ਧਾਲੀਵਾਲ ਨੇ ਖੋਲ੍ਹੇ ਰਾਜ਼
ਇਸ ਸਬੰਧੀ ਜਗਜੀਤ ਸਿੰਘ ਮਿਲਖਾ ਦੇ ਭਰਾ ਪ੍ਰਤਾਪ ਸਿੰਘ ਗੋਰਾਇਆ ਨੇ ਦੱਸਿਆ ਕਿ ਉਹ ਅੱਜ ਫਤਿਆਬਾਦ ਹਰਿਆਣਾ ਵਿਖੇ ਹੋਈਆਂ ਚੋਣਾਂ 'ਚ ਭਾਜਪਾ ਦੇ ਉਮੀਦਵਾਰਾਂ ਨੂੰ ਵਧਾਈ ਦੇਣ ਗਏ ਹੋਏ ਸਨ ਕਿ ਕੁਝ ਅਣਪਛਾਤੇ ਵਿਅਕਤੀ ਜੋ ਕਾਲੀ ਕਾਰ ਵਿੱਚ ਸਵਾਰ ਸਨ, ਸਾਡਾ ਪਿੱਛਾ ਕਰ ਰਹੇ ਸਨ। ਇਨ੍ਹਾਂ ਬਾਰੇ ਜਾਣਕਾਰੀ ਮਿਲਦੇ ਹੀ ਅਸੀਂ ਅਨਾਜ ਮੰਡੀ 'ਚ ਕਿਸੇ ਦੁਕਾਨ ਵਿੱਚ ਵੜ ਗਏ ਤੇ ਸਾਡੇ ਪਿੱਛੇ ਹੀ ਉਹ ਵਿਅਕਤੀ ਵੀ ਆ ਗਏ, ਜਿਨ੍ਹਾਂ ਨੇ ਸਾਨੂੰ ਧਮਕੀ ਭਰੇ ਲਹਿਜ਼ੇ ਵਿੱਚ ਸਿੱਧੂ ਮੂਸੇਵਾਲਾ ਦਾ ਕੇਸ ਵਾਪਸ ਲੈਣ ਲਈ ਕਿਹਾ ਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਕੇਸ ਵਾਪਸ ਨਾ ਲਿਆ ਤਾਂ ਇਸ ਦੇ ਨਤੀਜੇ ਭੁਗਤਣ ਲਈ ਵੀ ਤਿਆਰ ਰਹੋ। ਜਦੋਂ ਇਸ ਸਬੰਧੀ ਡੀ.ਐੱਸ.ਪੀ. ਪੁਸ਼ਪਿੰਦਰ ਸਿੰਘ ਤੋਂ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਫਤਿਆਬਾਦ ਹਰਿਆਣਾ ਦਾ ਹੈ ਤੇ ਅਸੀਂ ਇਸ ਬਾਰੇ ਕੁਝ ਨਹੀਂ ਕਹਿ ਸਕਦੇ।
ਇਹ ਵੀ ਪੜ੍ਹੋ : ਇਕਬਾਲ ਸਿੰਘ ਲਾਲਪੁਰਾ ਨੇ AAP ਨੂੰ ਭੇਜਿਆ ਲੀਗਲ ਨੋਟਿਸ, ਜਾਣੋ ਕੀ ਹੈ ਮਾਮਲਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ