ਰਵਨੀਤ ਬਿੱਟੂ ਦੀ ਵਜ੍ਹਾ ਨਾਲ ਭਾਜਪਾ ਨੂੰ ਹੋ ਰਿਹਾ ਨੁਕਸਾਨ : ਰਾਜਾ ਵੜਿੰਗ

05/22/2024 8:34:34 PM

ਲੁਧਿਆਣਾ, (ਹਿਤੇਸ਼)- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਲੁਧਿਆਣਾ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦੀ ਵਜ੍ਹਾ ਨਾਲ ਭਾਜਪਾ ਨੂੰ ਨੁਕਸਾਨ ਹੋ ਰਿਹਾ ਹੈ।

ਰਾਜਾ ਵੜਿੰਗ ਨੇ ਕਿਹਾ ਕਿ ਲਗਾਤਾਰ 10 ਸਾਲਾਂ ਤੱਕ ਐੱਮ. ਪੀ. ਰਹਿਣ ਦੇ ਬਾਵਜੂਦ ਲੁਧਿਆਣਾ ਦੇ ਲੋਕਾਂ ਦਾ ਫੋਨ ਨਾ ਸੁਣਨ ਅਤੇ ਉਨ੍ਹਾਂ ਦੇ ਕਿਸੇ ਕੰਮ ਨਾ ਆਉਣ ਦੀ ਵਜ੍ਹਾ ਨਾਲ ਪਬਲਿਕ ਦੇ ਨਾਲ ਕਾਂਗਰਸ ਦੇ ਵੋਟਰਾਂ ਦੀ ਨਾਰਾਜ਼ਗੀ ਦਾ ਅਹਿਸਾਸ ਬਿੱਟੂ ਨੂੰ ਪਹਿਲਾਂ ਹੀ ਹੋ ਗਿਆ ਸੀ, ਜਿਸ ਕਾਰਨ ਬਿੱਟੂ ਨੇ ਇਹ ਸੋਚ ਕੇ ਭਾਜਪਾ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ ਕਿ ਇਸ ਵਾਰ ਮੋਦੀ ਲਹਿਰ ਦੇ ਨਾਂ ’ਤੇ ਵੋਟਾਂ ਮਿਲ ਸਕਦੀਆਂ ਹਨ ਪਰ ਬਿੱਟੂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਲੁਧਿਆਣਾ ਦੇ ਹਾਲਾਤ ਇਸ ਦੇ ਬਿਲਕੁਲ ਉਲਟ ਹਨ ਕਿਉਂਕਿ ਜੋ ਲੋਕ ਰਾਮ ਮੰਦਰ ਦੇ ਮੁੱਦੇ ’ਤੇ ਭਾਜਪਾ ਨੂੰ ਵੋਟ ਦੇਣ ਦੀ ਸੋਚ ਰਹੇ ਸਨ, ਉਹ ਪਿਛਲੇ 10 ਸਾਲਾਂ ਤੋਂ ਬਿੱਟੂ ਦੀ ਵਰਕਿੰਗ ਨੂੰ ਦੇਖਦੇ ਹੋਏ ਬੈਕਫੁਟ ’ਤੇ ਆ ਗਏ ਹਨ।

ਰਾਜਾ ਵੜਿੰਗ ਮੁਤਾਬਕ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਚੋਣ ਚਿੰਨ੍ਹ ਬਦਲ ਦਿੱਤਾ ਹੈ ਪਰ ਬਿੱਟੂ ਤਾਂ ਉਥੇ ਹੈ, ਜਿਸ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਨਹੀਂ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬਿੱਟੂ ਦੀ ਜੋ ਆਡੀਓ ਵਾਇਰਲ ਹੋ ਰਹੀ ਹੈ, ਉਸ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਕਾਂਗਰਸ ਦੇ ਨਾਲ ਗੱਦਾਰੀ ਕਰਨ ਤੋਂ ਬਾਅਦ ਉਹ ਦਿਲ ਤੋਂ ਭਾਜਪਾ ਦੇ ਨਾਲ ਵੀ ਨਹੀਂ ਹੈ, ਜਿਸ ਨੂੰ ਲੈ ਕੇ ਭਾਜਪਾ ਦੇ ਜ਼ਿਆਦਾਤਰ ਨੇਤਾਵਾਂ ਨੇ ਬਿੱਟੂ ਤੋਂ ਕਿਨਾਰਾ ਕਰ ਲਿਆ ਹੈ ਤੇ ਹੁਣ ਭਾਜਪਾ ਦੇ ਨੇਤਾ ਸੋਚ ਰਹੇ ਹਨ ਕਿ ਮੋਦੀ ਲਹਿਰ ਦੇ ਨਾਂ ’ਤੇ ਜੋ ਫਾਇਦਾ ਮਿਲਣ ਦਾ ਟਾਰਗੈੱਟ ਰੱਖਿਆ ਗਿਆ ਸੀ, ਉਸ ਦੇ ਮੁਕਾਬਲੇ ਬਿੱਟੂ ਦੀ ਵਜ੍ਹਾ ਨਾਲ ਭਾਜਪਾ ਨੂੰ ਨੁਕਸਾਨ ਹੋ ਰਿਹਾ ਹੈ।


Rakesh

Content Editor

Related News