ਮੰਤਰੀ ਰਵਨੀਤ ਬਿੱਟੂ ਨੂੰ ਮਿਲਿਆ ਭਾਜਪਾ ਤਪਾ ਦਾ ਵਫ਼ਦ, ਬੰਦ ਰੇਲ ਗੱਡੀਆਂ ਦੇ ਸਟਾਪੇਜ ਚਾਲੂ ਕਰਵਾਉਣ ਦੀ ਮੰਗ
Saturday, Jun 15, 2024 - 02:53 PM (IST)
ਤਪਾ ਮੰਡੀ (ਸ਼ਾਮ, ਗਰਗ)- ਕੇਂਦਰ ‘ਚ ਐੱਨ. ਡੀ. ਏ. ਦੀ ਸਰਕਾਰ ਅਤੇ ਨਰਿੰਦਰ ਮੋਦੀ ਦੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਅਤੇ ਪੰਜਾਬ ‘ਚੋਂ ਰਵਨੀਤ ਸਿੰਘ ਬਿੱਟੂ ਨੂੰ ਰੇਲ ਰਾਜ ਅਤੇ ਫੂਡ ਪ੍ਰੋਸੈਸਿੰਗ ਵਰਗੇ ਵੱਡੇ ਅਹੁਦੇ ਮਿਲਣ ‘ਤੇ ਭਾਜਪਾ ਆਰ.ਟੀ.ਆਈ. ਸੈੱਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਹਰੀਸ਼ ਕੁਮਾਰ ਗੋਸ਼ਾ ਨੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕਰਨ ਨਾਲ ਪੰਜਾਬ ਨੂੰ ਬਹੁਤ ਲਾਭ ਹੋਵੇਗਾ ਅਤੇ ਉਹ ਸੂਬੇ ਦੇ ਮੁਦਿਆਂ ਨੂੰ ਹੱਲ ਕਰਵਾਉਣ ਲਈ ਆਪਣਾ ਯੋਗਦਾਨ ਪਾਉਣਗੇ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਦੇ ਹਸਪਤਾਲਾਂ ਦੀ ਹੈਰਾਨ ਕਰਦੀ ਰਿਪੋਰਟ, ਪੂਰੀ ਖ਼ਬਰ ਜਾਣ ਉੱਡਣਗੇ ਹੋਸ਼
ਇਸ ਮੌਕੇ ਰੇਲ ਰਾਜ ਮੰਤਰੀ ਬਿਟੂ ਨੂੰ ਮਿਲੇ ਵਫ਼ਦ ਨੇ ਮੰਗ ਪੱਤਰ ਵੀ ਦਿੱਤਾ ਜਿਸ ਵਿਚ ਉਨ੍ਹਾਂ ਦੱਸਿਆ ਕਿ ਕੋਰੋਨਾ ਸਮੇਂ ਅੰਬਾਲਾ-ਬਠਿੰਡਾ ਰੇਲਵੇ ਟਰੈਕ ‘ਤੇ ਸਥਿਤ ਤਪਾ ਮੰਡੀ ਰੇਲਵੇ ਸਟੇਸ਼ਨ ‘ਤੇ ਕੁਝ ਐਕਸਪ੍ਰੈੱਸ ਗੱਡੀਆਂ ਦੇ ਸਟਾਪੇਜ ਬੰਦ ਕਰ ਦਿੱਤੇ ਸੀ। ਉਸ ਤੋਂ ਬਾਅਦ ਠਹਿਰਾਉ ਨਾ ਹੋਣ ਕਾਰਨ ਵਪਾਰੀਆਂ, ਧਾਰਮਿਕ ਸਥਾਨਾਂ 'ਤੇ ਜਾਣ ਵਾਲੇ ਲੋਕਾਂ ਅਤੇ ਮੰਡੀ ਨਿਵਾਸੀਆਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਮੰਡੀ ਨਿਵਾਸੀ ਤਿੰਨ ਸਾਲ ਤੋਂ ਠਹਿਰਾਉ ਦਾ ਮੰਗ ਕਰਦੇ ਆ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਾਬਕਾ ਵਿਧਾਇਕ ਨੂੰ ਅਦਾਲਤ ਤੋਂ ਲੱਗਿਆ ਝਟਕਾ, ਪੜ੍ਹੋ ਪੂਰਾ ਮਾਮਲਾ
ਵਫਦ ਨੇ ਬੀਕਾਨੇਰ-ਸਰਾਏਰੋਹੇਲਾ ਐਕਸਪ੍ਰੈੱਸ, ਗੰਗਾਨਗਰ-ਨਾਂਦੇੜ ਸਾਹਿਬ ਐਕਸਪ੍ਰੈੱਸ, ਬਾੜਮੇੜ ਰਿਸ਼ੀਕੇਸ਼ ਐਕਸਪ੍ਰੈੱਸ ਗੱਡੀਆਂ ਦੇ ਤਪਾ ਵਿਖੇ ਠਹਿਰਾਓ ਕਰਨ ਦੇ ਨਾਲ-ਨਾਲ ਬਠਿੰਡਾ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਟਰੇਨ ਵਾਇਆ ਧੂਰੀ ਐਕਸਪ੍ਰੈਸ ਗੱਡੀ ਚਲਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਤਪਾ ਮੰਡੀ ਦੀ ਮੰਗ ਜਲਦੀ ਤੋਂ ਜਲਦੀ ਪੂਰੀ ਕੀਤੀ ਜਾਵੇਗੀ। ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ ਜ਼ਿਲ੍ਹਾ ਪ੍ਰਧਾਨ ਆਰ.ਟੀ.ਆਈ. ਸੈੱਲ, ਮੋਹਿਤ ਗੋਇਲ ਵਿਸਤਾਰਕ ਲੋਕ ਸਭਾ ਸੰਗਰੂਰ, ਕੁਲਦੀਪ ਮਿੱਤਲ ਪ੍ਰਧਾਨ ਜ਼ਿਲ੍ਹਾ ਬਰਨਾਲਾ, ਕਰਨ ਮਿੱਤਲ ਜ਼ਿਲ੍ਹਾ ਸਕੱਤਰ, ਪ੍ਰਦੀਪ ਕੁਮਾਰ ਜ਼ਿਲ੍ਹਾ ਪ੍ਰਧਾਨ ਵਪਾਰ ਸੈੱਲ ਆਦਿ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8