ਕੀ ਬਿੱਟੂ ਆਪਣਾ ਪੁਰਾਣਾ ਹਿਸਾਬ-ਕਿਤਾਬ ਬਰਾਬਰ ਕਰ ਸਕਣਗੇ?

Thursday, Nov 07, 2024 - 04:07 PM (IST)

ਕੀ ਬਿੱਟੂ ਆਪਣਾ ਪੁਰਾਣਾ ਹਿਸਾਬ-ਕਿਤਾਬ ਬਰਾਬਰ ਕਰ ਸਕਣਗੇ?

ਸਾਹਨੇਵਾਲ/ਕੁਹਾੜਾ (ਜਗਰੂਪ)- ਪੰਜਾਬ ਅੰਦਰ ਭਾਵੇਂ 4 ਵਿਧਾਨ ਸਭਾ ਹਲਕਿਆਂ ’ਚ ਜ਼ਿਮਨੀ ਚੋਣ ਹੋ ਰਹੀ ਹੈ ਪਰ ਸਭ ਦੀਆਂ ਨਜ਼ਰਾਂ ਵਿਧਾਨ ਸਭਾ ਹਲਕਾ ਗਿੱਦੜਬਾਹਾ ’ਤੇ ਲੱਗੀਆਂ ਹੋਈਆਂ ਹਨ, ਕਿਉਂਕਿ ਇਸ ਵਾਰ ਇਸ ਹਲਕੇ ਅੰਦਰ ਕਿਸੇ ਨੇ ਕਿਸੇ ਦੀ ਯਾਰੀ ਤੋੜੀ ਹੈ ਅਤੇ ਕਿਸੇ ਨੇ ਕਿਸੇ ਨਾਲ ਯਾਰੀ ਜੋੜੀ ਹੈ। ਭਾਵੇਂ ਚੋਣ ਮੈਦਾਨ ’ਚ ਨਾ ਤਾਂ ਖੁਦ ਰਵਨੀਤ ਬਿੱਟੂ ਹਨ ਅਤੇ ਨਾ ਹੀ ਰਾਜਾ ਵੜਿੰਗ ਪਰ ਸਭ ਦੀਆਂ ਨਜ਼ਰਾਂ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ’ਤੇ ਵੀ ਟਿੱਕੀਆਂ ਹਨ ਕਿ ਕੌਣ ਕਿਸ ’ਤੇ ਇਸ ਵਾਰ ਭਾਰੂ ਪੈਂਦਾ ਹੈ ਪਰ ਜੇਕਰ ਪਿਛੋਕੜ ’ਤੇ ਝਾਤ ਮਾਰੀਏ ਤਾਂ ਰਾਜਾ ਵੜਿੰਗ ਹਮੇਸ਼ਾ ਰਵਨੀਤ ਬਿੱਟੂ ’ਤੇ ਭਾਰੂ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਨਿਭਾਇਆ ਇਕ ਹੋਰ ਵਾਅਦਾ, ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ

ਯੂਥ ਕਾਂਗਰਸ ਤੋਂ ਆਪਣਾ ਇਕੱਠਿਆਂ ਸਿਆਸੀ ਸਫਰ ਸ਼ੁਰੂ ਕਰਨ ਵਾਲੇ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਦੇਸ਼ ਅੰਦਰ ਪਹਿਲੀ ਵਾਰ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ’ਚ ਆਹਮੋਂ ਸਾਹਮਣੇ ਹਨ। ਇਨ੍ਹਾਂ ਚੋਣਾਂ ’ਚ ਭਾਵੇਂ ਪਰਿਵਾਰ ਦਾ ਨਾਂ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪਿੱਠ ’ਤੇ ਹੋਣ ਕਰ ਕੇ ਰਵਨੀਤ ਬਿੱਟੂ ਜਿੱਤ ਕੇ ਪ੍ਰਧਾਨ ਬਣੇ ਅਤੇ ਰਾਜਾ ਵੜਿੰਗ ਮੀਤ ਪ੍ਰਧਾਨ ਚੁਣੇ ਗਏ ਪਰ ਜਿਸ ਤਰ੍ਹਾਂ ਉਸ ਸਮੇਂ ਰਾਜਾ ਵੜਿੰਗ ਨੇ ਚੋਣ ਲੜੀ ਅਤੇ ਬਿਨਾਂ ਕਿਸੇ ਸਿਆਸੀ ਪਿਛੋਕੜ ਦੇ ਬਾਵਜੂਦ ਬਿੱਟੂ ਨੂੰ ਸਖ਼ਤ ਟੱਕਰ ਦੇ ਕੇ ਵੜਿੰਗ ਰਾਹੁਲ ਗਾਂਧੀ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਦੀਆਂ ਨਜ਼ਰਾਂ ’ਚ ਆ ਗਏ ਅਤੇ ਪਾਰਟੀ ਨੇ ਵੜਿੰਗ ਨੂੰ ਕੁੱਲ ਹਿੰਦ ਯੂਥ ਕਾਂਗਰਸ ਦਾ ਪ੍ਰਧਾਨ ਲਗਾ ਦਿੱਤਾ ਅਤੇ ਬਾਅਦ ’ਚ ਜਦੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਬਿੱਟੂ ਹੱਥ-ਪੈਰ ਮਾਰ ਰਹੇ ਸਨ ਤਾਂ ਵੀ ਵੜਿੰਗ ਬਾਜ਼ੀ ਮਾਰ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੇ ਲੀਡਰਾਂ ਨੂੰ ਚੇਤਾਵਨੀ! ਹੋ ਸਕਦੇ ਨੇ ਬਰਖ਼ਾਸਤ

ਲੋਕ ਸਭਾ ਹਲਕਾ ਲੁਧਿਆਣਾ ’ਚ ਦੋਵਾਂ ’ਚ ਹੋਏ ਮੁਕਾਬਲੇ ਅੰਦਰ ਵੀ ਵੜਿੰਗ ਬਿੱਟੂ ’ਤੇ ਭਾਰੀ ਪੈ ਗਏ ਅਤੇ ਹੁਣ ਗਿੱਦੜਬਾਹਾ ਤੋਂ ਰਾਜਾ ਵੜਿੰਗ ਦੀ ਪਤਨੀ ਚੋਣ ਮੈਦਾਨ ’ਚ ਹੈ ਤਾਂ ਬਿੱਟੂ ਵੀ ਮਨਪ੍ਰੀਤ ਬਾਦਲ ਨਾਲ ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਉਨ੍ਹਾਂ ਦੇ ਹੱਕ ’ਚ ਪੂਰੀ ਤਾਕਤ ਲਗਾ ਰਹੇ ਹਨ ਅਤੇ ਰਾਜਾ ਵੜਿੰਗ ਨੇ ਵੀ ਆਪਣੀ ਪਤਨੀ ਲਈ ਦਿਨ-ਰਾਤ ਇਕ ਕਰ ਰੱਖਿਆ ਹੈ ਪਰ ਇਹ ਹੁਣ ਵੋਟਰ ਅਤੇ ਸਮਾਂ ਹੀ ਦੱਸੇਗਾ ਕਿ ਵੜਿੰਗ ਆਪਣੇ ਪੁਰਾਣਾਂ ਰਿਕਾਰਡ ਕਾਇਮ ਰੱਖ ਪਾਉੁਂਦੇ ਹਨ ਜਾਂ ਫਿਰ ਬਿੱਟੂ ਪੁਰਾਣਾ ਹਿਸਾਬ-ਕਿਤਾਬ ਬਰਾਬਰ ਕਰੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News