'ਬਰਡ ਫਲੂ' ਦੀਆਂ ਅਫ਼ਵਾਹਾਂ ਕਾਰਨ ਦਹਿਸ਼ਤ ਦਾ ਮਾਹੌਲ

Monday, Jan 11, 2021 - 01:13 PM (IST)

'ਬਰਡ ਫਲੂ' ਦੀਆਂ ਅਫ਼ਵਾਹਾਂ ਕਾਰਨ ਦਹਿਸ਼ਤ ਦਾ ਮਾਹੌਲ

ਕੁਰਾਲੀ (ਬਠਲਾ) : ਬਰਡ ਫਲੂ ਦੀਆਂ ਅਫ਼ਵਾਹਾਂ ਕਾਰਣ ਲੋਕਾਂ 'ਚ ਲਗਾਤਾਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅਫ਼ਵਾਹਾਂ ਕਾਰਣ ਹੁਣ ਪੋਲਟਰੀ ਕਾਰੋਬਾਰ ’ਤੇ ਭਾਰੀ ਪ੍ਰਭਾਵ ਪੈ ਰਿਹਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਦੂਜੀ ਵਾਰ ਪੋਲਟਰੀ ਕਾਰੋਬਾਰ 'ਚ ਮੰਦੀ ਆਈ ਹੈ, ਜਿਸ ਕਾਰਣ ਬਰੈਲਰ ਅਤੇ ਅੰਡਿਆਂ ਦੀ ਖਰੀਦ ਦਰ 'ਚ 40 ਫ਼ੀਸਦੀ ਦੀ ਕਮੀ ਆਈ ਹੈ, ਜਦੋਂ ਕਿ ਅੰਡੇ ਦੀ ਦਰ 5 ਰੁਪਏ ਤੋਂ ਹੇਠਾਂ 3 ਰੁਪਏ ’ਤੇ ਆ ਗਈ ਹੈ।

ਪੋਲਟਰੀ ਵਪਾਰੀਆਂ ਨੇ ਦੱਸਿਆ ਕਿ ਪੰਜਾਬ 'ਚ ਅਜੇ ਤੱਕ ਪੋਲਟਰੀ ਨਾਲ ਸਬੰਧਿਤ ਕੋਈ ਵੱਡਾ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਗਲਤ ਅਫ਼ਵਾਹਾਂ ਕਾਰਣ ਉਹ ਕਾਰੋਬਾਰ ’ਚ ਘਾਟਾ ਖਾ ਰਹੇ ਹਨ। ਬਰੈਲਰ ਅਤੇ ਅੰਡੇ ਦੀਆਂ ਕੀਮਤਾਂ ਲਗਾਤਾਰ ਘੱਟ ਰਹੀਆਂ ਹਨ। ਪੋਲਟਰੀ ਕਾਰੋਬਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਪੋਲਟਰੀ ਦਾ ਕਾਰੋਬਾਰ ਹੁਣ ਚੰਗੀ ਤਰ੍ਹਾਂ ਚੱਲਣਾ ਸ਼ੁਰੂ ਹੋ ਗਿਆ ਸੀ ਕਿ ਬਰਡ ਫਲੂ ਦੀਆਂ ਅਫ਼ਵਾਹਾਂ ਨੇ ਫਿਰ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਦੌਰਾਨ ਪੋਲਟਰੀ ਕਾਰੋਬਾਰੀਆਂ ਨੂੰ ਲੱਖਾਂ ਅਤੇ ਕਰੋੜਾਂ ਦਾ ਨੁਕਸਾਨ ਝੱਲਣਾ ਪਿਆ।

ਦੱਸਣਯੋਗ ਹੈ ਕਿ ਅਮਰੀਕੀ ਬਰਡ ਫਲੂ ਨਾਲ ਇਨਸਾਨ ਵੀ ਇਨਫੈਕਟਿਡ ਹੋ ਸਕਦੇ ਹਨ ਪਰ ਅਜਿਹਾ ਉਦੋਂ ਹੁੰਦਾ ਹੈ ਜਦੋਂ ਹਵਾ ’ਚ ਇਸ ਵਾਇਰਸ ਦੀ ਮੌਜੂਦਗੀ ਹੁੰਦੀ ਹੈ। ਅਜਿਹੇ ’ਚ ਜੇਕਰ ਇਨਸਾਨ ਸਾਹ ਲੈਂਦੇ ਹਨ ਤਾਂ ਇਹ ਵਾਇਰਸ ਨੱਕ, ਮੂੰਹ ਤੇ ਅੱਖ ਰਾਹੀਂ ਇਨਸਾਨੀ ਸਰੀਰ ’ਚ ਪ੍ਰਵੇਸ਼ ਕਰ ਸਕਦਾ ਹੈ। ਗਰਭਵਤੀ ਬੀਬੀਆਂ, ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ 65 ਸਾਲ ਤੋਂ ਵੱਧ ਵਾਲੇ ਵਿਅਕਤੀਆਂ ਨੂੰ ਇਸ ਤੋਂ ਬਚਾਅ ਦੀ ਸਖ਼ਤ ਲੋੜ ਹੈ। 


author

Babita

Content Editor

Related News