ਨੌਜਵਾਨ ਨੇ ਲੱਭਿਆ ਗੈਸ ਸਿਲੰਡਰਾਂ ਦਾ ਤੋੜ, ਰੋਪੜ ਦੇ ਇਸ ਪਿੰਡ ਦੀ ਬਦਲੀ ਨੁਹਾਰ (ਵੀਡੀਓ)

Thursday, Dec 01, 2022 - 01:37 PM (IST)

ਨੌਜਵਾਨ ਨੇ ਲੱਭਿਆ ਗੈਸ ਸਿਲੰਡਰਾਂ ਦਾ ਤੋੜ, ਰੋਪੜ ਦੇ ਇਸ ਪਿੰਡ ਦੀ ਬਦਲੀ ਨੁਹਾਰ (ਵੀਡੀਓ)

ਜਲੰਧਰ (ਵੈੱਬ ਡੈਸਕ) : ਰੋਪੜ ਦੇ ਪਿੰਡ ਬਹਾਦਰਪੁਰ ਦੇ ਰਹਿਣ ਵਾਲੇ ਪਰਿਵਾਰ ਵੱਲੋਂ ਰਸੋਈ ਦੇ ਖ਼ਰਚ ਨੂੰ ਘੱਟ ਕਰਨ ਲਈ ਇਕ ਨਵੇਕਲੀ ਪਹਿਲ ਕੀਤੀ ਗਈ ਹੈ। ਦੱਸ ਦੇਈਏ ਕਿ ਪਰਿਵਾਰ ਵੱਲੋਂ ਪਿੰਡ 'ਚ ਬਾਇਓਗੈਸ ਪਲਾਂਟ ਲਾਇਆ ਗਿਆ ਹੈ, ਜਿਸ ਨਾਲ ਉਹ ਪਿੰਡ ਦੇ ਕਰੀਬ 60 ਘਰਾਂ ਨੂੰ ਮੁਫ਼ਤ 'ਚ ਰਸੋਈ ਗੈਸ ਮੁਹੱਈਆ ਕਰਵਾਉਂਦੇ ਹਨ। ਦੱਸਣਯੋਗ ਹੈ ਕਿ ਇਸ ਪਿੰਡ ਨੂੰ ਸਾਫ਼ ਸਫਾਈ ਦੇ ਮਾਮਲੇ 'ਚ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕਿਆ ਹੈ। ਜਾਣਕਾਰੀ ਮੁਤਾਬਕ ਬਹਾਦਰਪੁਰ ਦੇ ਰਹਿਣ ਵਾਲੇ ਦਰਬਾਰਾ ਸਿੰਘ ਵੱਲੋਂ ਇਸ ਬਾਇਓਗੈਸ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਸੀ , ਜਿਸ ਨੂੰ ਅੱਜ-ਕੱਲ੍ਹ ਉਨ੍ਹਾਂ ਦੇ ਭਤੀਜੇ ਗਗਨਦੀਪ ਵੱਲੋਂ ਸੰਭਾਲਿਆ ਜਾ ਰਿਹਾ ਹੈ।

ਇਸ ਮੌਕੇ ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਗਗਨਦੀਪ ਨੇ ਦੱਸਿਆ ਕਿ ਉਸ ਦੇ ਤਾਇਆ ਜੀ ਅਤੇ ਪਿਤਾ ਵੱਲੋਂ ਇਸ ਪਲਾਂਟ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਦਾ ਖ਼ੁਦ ਦਾ ਵੀ ਖੇਤੀ-ਬਾੜੀ ਦੇ ਕੰਮਾਂ 'ਚ ਕਾਫ਼ੀ ਰੁਝਾਨ ਸੀ, ਜਿਸ ਦੇ ਚੱਲਦਿਆਂ ਹੁਣ ਉਹ ਇਸ ਸਾਰੇ ਕੰਮ ਨੂੰ ਸੰਭਾਲ ਰਿਹਾ ਹੈ। ਗਗਨਦੀਪ ਨੇ ਦੱਸਿਆ ਕਿ ਉਸ ਨੇ B.COM ਅਤੇ MBA ਕੀਤੀ ਹੋਈ ਹੈ ਪਰ ਮੇਰਾ ਸ਼ੌਂਕ ਖੇਤੀਬਾੜੀ ਨਾਲ ਸਬੰਧਿਤ ਕੰਮ ਕਰਨਾ ਸੀ ਅਤੇ ਇਸ ਕੰਮ ਨੂੰ ਮੈਂ ਇਕ ਵਪਾਰ ਵਾਂਗ ਦੇਖਦਾ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਵੇਂ ਇਕ ਕਾਰੋਬਾਰੀ ਇਕਾਈ ਆਪਣੇ ਵਪਾਰ ਨੂੰ ਚਲਾਉਂਦੀ ਹੈ ਉਸੇ ਤਰ੍ਹਾਂ ਅਸੀਂ ਇਸ ਕੰਮ ਨੂੰ ਚਲਾਈਏ। ਗਗਨਦੀਪ ਨੇ ਦੱਸਿਆ ਕਿ ਇਸ ਦੀ ਵਿਲੱਖਣਤਾ ਇਹ ਹੈ ਕਿ ਇਸ ਰਾਹੀਂ ਪੂਰੇ ਪਿੰਡ ਨੂੰ ਗੈਸ ਸਪਲਾਈ ਕੀਤੀ ਹੈ। ਇਸ ਪਲਾਂਟ ਦੀ ਡਿਜ਼ਾਈਨਿੰਗ ਜਾਂ ਇਸ ਪ੍ਰਾਜੈਕਟ ਦੇ ਪਿੱਛੇ ਦੀ ਸੋਚ ਉਸ ਦਾ ਤਾਇਆ ਜੀ ਦਰਬਾਰਾ ਸਿੰਘ ਦੀ ਹੈ। 

ਕਿਵੇਂ ਹੋਂਦ 'ਚ ਆਇਆ ਪਲਾਂਟ?

ਗਗਨਦੀਪ ਨੇ ਦੱਸਿਆ ਕਿ ਉਹ ਪਹਿਲਾਂ ਦੁਬਈ ਸਕਰੈਬ ਦਾ ਕੰਮ ਸੀ ਕਿ ਅਸੀਂ ਇਸ ਸੋਚਦੇ ਸੀ ਕਿ ਅਸੀਂ ਇਸ ਪਿੰਡ ਤੋਂ ਅੱਗੇ ਵਧੇ ਹਾਂ। ਸਾਡੀ ਤਰੱਕੀ ਦੇ ਨਾਲ ਪਿੰਡ ਵੀ ਤਰੱਕੀ ਹੋਣੀ ਚਾਹੀਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਪਿੰਡ ਛੱਡ ਸ਼ਹਿਰ ਜਾਣ ਦਾ ਸੋਚਿਆ ਪਰ ਫਿਰ ਇਹ ਵਿਚਾਰ ਕੀਤਾ ਕਿ ਕਿਉਂ ਨਾ ਪਿੰਡ ਨੂੰ ਹੀ ਸ਼ਹਿਰ ਬਣਾ ਦਿੱਤਾ ਜਾਵੇ। ਸਾਰੇ ਪਰਿਵਾਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਕਾਇਆ-ਕਲਪ ਕੀਤੀ, ਪਿੰਡ ਦੀਆਂ ਗਲ਼ੀਆਂ, ਸੀਵਰੇਜ ਅਤੇ ਰੇਨਵਾਟਰ ਸਿਸਟਮ ਸਥਾਪਿਤ ਕੀਤਾ ਤੇ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਦਿੱਤੀਆਂ। ਇਸ ਤੋਂ ਬਾਅਦ ਦਰਬਾਰਾ ਸਿੰਘ ਨੇ ਵਿਚਾਰ ਕੀਤੀ ਕੇ ਪਿੰਡ ਨੂੰ ਬਾਹਰੋਂ ਕੋਈ ਚੀਜ਼ ਨਾ ਲੈਣੀ ਪਵੇ। ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਇਹ ਸੋਚਿਆ ਕਿ ਸਭ ਨੂੰ ਸਿਲੰਡਰ ਬਾਹਰੋਂ ਖਰੀਦਣਾ ਪੈਂਦਾ ਹੈ, ਜਿਸ ਤੋਂ ਬਾਅਦ ਇਹ ਬਾਇਓਗੈਸ ਪਲਾਂਟ ਹੋਂਦ 'ਚ ਆਇਆ। 

ਕਿਵੇਂ ਹੋਈ ਸ਼ੁਰੂਆਤ?

ਇਸ ਸਬੰਧੀ ਦੱਸਦਿਆਂ ਗਗਨਦੀਪ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਿੰਡ 'ਚ ਬਾਇਓਗੈਸ ਪਲਾਂਟ ਬਣਾਇਆ ਗਿਆ। ਫਿਰ ਇਸ 'ਤੇ ਵਿਚਾਰ ਕੀਤਾ ਗਿਆ ਕਿ ਪਿੰਡ 'ਚ ਇਸ ਦੀ ਸਪਲਾਈ ਕਿਸ ਤਰ੍ਹਾਂ ਦਿੱਤੀ ਜਾਵੇ? ਉਨ੍ਹਾਂ ਕਿਹਾ ਕਿ ਘਰ ਦੇ ਵਿੱਚ ਪਹਿਲਾਂ ਹੀ ਬਾਇਓਗੈਸ ਹੋਣ ਕਾਰਨ ਇਸ ਬਾਰੇ ਕਾਫ਼ੀ ਜਾਣਕਾਰੀ ਸੀ ਫਿਰ ਇਸ ਦੀਆਂ ਕਮੀਆਂ 'ਤੇ ਕੰਮ ਕਰਕੇ ਅਸੀਂ ਪਿੰਡ 'ਚ ਸਪਲਾਈ ਦੇਣ ਨੂੰ ਪਾਈਪਲਾਈਨ ਪਾਈ ਅਤੇ ਪਿੰਡ ਦੇ 60 ਘਰਾਂ ਨੂੰ ਮੁਫ਼ਤ ਗੈਸ ਸਪਲਾਈ ਦਿੱਤੀ ਜਾ ਰਹੀ ਹੈ। 150 ਗਾਵਾਂ ਦੇ ਗੋਹੇ ਰਾਹੀਂ ਬਾਇਓਗੈਸ ਦਾ ਉਤਪਾਦਨ ਕੀਤਾ ਜਾਂਦਾ ਹੈ , ਜਿਸ ਰਾਹੀਂ ਪਿੰਡ ਦੇ ਕਰੀਬ 70 ਘਰਾਂ ਨੂੰ ਸਪਲਾਈ ਦਿੱਤੀ ਜਾਂਦੀ ਹੈ ਅਤੇ ਇਹ ਪੰਜਾਬ ਦਾ ਇਕਲੌਤਾ ਅਜਿਹਾ ਪਲਾਂਟ ਹੈ ਜੋ ਪਿਛਲੇ 12 ਸਾਲਾਂ ਤੋਂ ਚੱਲ ਰਿਹਾ ਹੈ। ਇਸ ਮਾਮਲੇ 'ਚ ਪਿੰਡ ਵਾਲਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 3 ਵੇਲੇ ਇਸ ਦੀ ਸਪਲਾਈ ਕੀਤੀ ਜਾਂਦੀ ਹੈ। ਸਰਦੀਆਂ 'ਚ ਇਹ ਸਪਲਾਈ ਘਟ ਜਾਂਦੀ ਹੈ ਅਤੇ ਗਰਮੀਆਂ ਨੂੰ 2 ਵੇਲੇ ਸਪਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਮੁਤਾਬਕ ਹਰ ਪਿੰਡ 'ਚ ਅਜਿਹਾ ਪਲਾਂਟ ਹੋਣਾ ਚਾਹੀਦਾ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 

 


author

Simran Bhutto

Content Editor

Related News