ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਨੇ ਮਜੀਠੀਆ ਨੂੰ ਲਗਾਈ ਸਵਾਲਾਂ ਦੀ ਝੜੀ
Saturday, Feb 09, 2019 - 12:33 PM (IST)

ਗੋਰਾਇਆ (ਮੁਨੀਸ਼)— ਜਲੰਧਰ ਦੇ 9 ਵਿਧਾਨਸਭਾ ਹਲਕੇ ਦੀ ਯੂਥ ਅਕਾਲੀ ਦਲ ਦੀ ਵਿਸ਼ਾਲ ਰੈਲੀ ਗੋਰਾਇਆ ਦੀ ਦਾਣਾ ਮੰਡੀ 'ਚ ਰੱਖੀ ਗਈ ਹੈ। ਇਸ ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੇ ਸ਼ਿਰਕਤ ਕਰਨ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱੱਤਰ ਦਮਨਵੀਰ ਸਿੰਘ ਫਿਲੌਰ ਨੇ ਮਜੀਠੀਆ ਨੂੰ ਆਪਣੇ ਟਵਿੱਟਰ ਜ਼ਰੀਏ ਹਲਕਾ ਫਿਲੌਰ ਦੇ ਲੋਕਾਂ ਦੇ ਹਵਾਲੇ ਤੋਂ 8 ਵੱਡੇ ਸਵਾਲਾਂ ਦੇ ਜਵਾਬ ਮੰਗੇ ਹਨ। ਉਨ੍ਹਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਕੀ ਕਿਸਾਨਾਂ ਨੂੰ 17 ਰੁਪਏ ਪ੍ਰਤੀ ਦਿਨ ਦੇ ਕੇ ਤੁਹਾਡੀ ਭਾਈਵਾਲ ਸੈਂਟਰ ਸਰਕਾਰ (ਭਾਜਪਾ) ਨੇ ਕਿਸਾਨਾਂ ਦਾ ਮਜ਼ਾਕ ਨਹੀਂ ਬਣਾਇਆ?
ਤੁਹਾਡੀ ਭਾਈਵਾਲ ਸੈਂਟਰ ਦੀ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਕੀ ਦਿੱਤਾ?
ਬਾਦਲ ਸਰਕਾਰ ਸਮੇਂ ਬਰਗਾੜੀ ਅਤੇ ਕੋਟਕਪੂਰਾ 'ਚ ਨਿਹੱਥੇ ਜਾਪ ਕਰਦੇ ਸਿੰਘਾਂ 'ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤਾ?
ਝੂਠੇ ਬਾਬੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਵਾਸਤੇ ਸਿੰਘ ਸਾਹਿਬਾਨਾਂ ਨੂੰ ਆਪਣੇ ਘਰ ਬੁਲਾ ਕੇ ਪੰਥ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ?
ਪਿਛਲੇ 10 ਸਾਲਾਂ 'ਚ ਰੇਤ, ਕੇਬਲ ਅਤੇ ਟਰਾਂਸਪੋਰਟ ਮਾਫੀਆ ਨੂੰ ਕੌਣ ਕੰਟਰੋਲ ਕਰਦਾ ਸੀ?
ਬਾਦਲ ਸਰਕਾਰ ਸਮੇਂ ਡਰੱਗ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀ ਕੀ ਸਾਰ ਲਈ ਅਤੇ ਉਨ੍ਹਾਂ ਨੇ ਪਰਿਵਾਰਾਂ ਦੇ ਮੁੜ ਵਸੇਬੇ ਲਈ ਕੀ ਕਦਮ ਚੁੱਕੇ?
ਇਹ ਸੱਚ ਹੈ ਕਿ ਜਗਜੀਤ ਚਾਹਲ ਨੇ ਆਪਣੀ ਸਟੇਟ ਮੈਂਟ ਜੋ ਈ. ਡੀ. ਕੋਲ ਦਰਜ ਕਰਵਾਈ ਹੈ, ਉਸ 'ਚ ਕਿਹਾ ਹੈ ਕਿ ਤੁਸੀਂ 35 ਲੱਖ ਰੁਪਏ ਉਸ ਤੋਂ ਲਏ?
ਇਹ ਗੱਲ ਬਿਲਕੁਲ ਠੀਕ ਹੈ ਕੀ ਸੱਤਾ ਕੈਨੇਡਾ ਜੋ ਈ. ਡੀ. ਵੱਲੋਂ ਪੀ. ਓ. ਐਲਾਨ ਕੀਤਾ ਗਿਆ ਹੈ, ਤੁਹਾਡਾ ਚੰਗਾ ਦੋਸਤ ਹੈ ਅਤੇ ਕੈਨੇਡਾ ਤੋਂ ਆ ਕੇ ਤੁਹਾਡੇ ਘਰ ਹੀ ਰੁਕਦਾ ਸੀ?