ਨਵਜੋਤ ਸਿੱਧੂ ਦੇ ਹਮਲੇ ਦਾ ਬਿਕਰਮ ਮਜੀਠੀਆ ਨੇ ਦਿੱਤਾ ਠੋਕਵਾਂ ਜਵਾਬ (ਵੀਡੀਓ)

Sunday, Jan 30, 2022 - 05:38 PM (IST)

ਨਵਜੋਤ ਸਿੱਧੂ ਦੇ ਹਮਲੇ ਦਾ ਬਿਕਰਮ ਮਜੀਠੀਆ ਨੇ ਦਿੱਤਾ ਠੋਕਵਾਂ ਜਵਾਬ (ਵੀਡੀਓ)

ਅੰਮ੍ਰਿਤਸਰ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਵੱਲੋਂ ਕੀਤੇ ਹਮਲੇ ਦਾ ਠੋਕਵਾਂ ਜਵਾਬ ਦਿੱਤਾ। ਮਜੀਠੀਆ ਨੇ ਕਿਹਾ ਕਿ ਸਿੱਧੂ ਸਭ ਤੋਂ ਵੱਡਾ ਮਾਫ਼ੀਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵੀ ਤਿਆਰ ਹੋਰ ਜਾਵੇ, ਜਿਹੜੇ ਪੁੱਠੇ ਕੰਮਾਂ ’ਚ ਇਸ ਦੇ ਪਰਿਵਾਰ ਦੀ ਭਾਈਵਾਲੀ ਰਹੀ ਹੈ, ਉਸ ਦਾ ਜਵਾਬ ਦੇਣ ਦਾ ਹੁਣ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰਿਆਂ ਦਾ ਵੈਰੀ ਹੈ, ਜਿਹੜਾ ਆਪਣੀ ਭੈਣ ਦਾ ਨਹੀਂ ਹੋਇਆ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ। ਇਸ ਦੀ ਆਪਣੀ ਕੁਰਸੀ ਤਕ ਲੜਾਈ ਹੈ, ਬਾਕੀ ਕਿਸੇ ਨਾਲ ਕੋਈ ਮਤਲਬ ਨਹੀਂ ਹੈ। ਸਿੱਧੂ ਨੇ ਬਿਆਨਬਾਜ਼ੀ ਕਰਕੇ ਜਨਤਾ ਦਾ ਬਹੁਤ ਨੁਕਸਾਨ ਕੀਤਾ ਹੈ ਤੇ ਮੁੱਦਿਆਂ ਤੋਂ ਧਿਆਨ ਭਟਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹਾ ਕੋਈ ਵੀ ਨਹੀਂ, ਜਿਸ ਨੂੰ ਸਿੱਧੂ ਨੇ ਨਹੀਂ ਠੱਗਿਆ, ਮੈਨੂੰ ਪਹਿਲਾਂ ਠੱਗਿਆ ਤੇ ਬਾਕੀ ਦੇ ਬਾਅਦ ’ਚ ਠੱਗੇ ਗਏ। ਸਾਰਿਆਂ ਨੇ ਈਮਾਨਦਾਰੀ ਨਾਲ ਸਿੱਧੂ ਦੀ ਮਦਦ ਕੀਤੀ ਪਰ ਉਨ੍ਹਾਂ ਨੇ ਇਲਾਕੇ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ। ਜਿਹੜੇ ਵਾਅਦੇ ਸਿੱਧੂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਸਨ, ਉਹ ਪੂਰੇ ਹੀ ਨਹੀਂ ਕੀਤੇ। ਮਜੀਠੀਆ ਨੇ ਕਿਹਾ ਕਿ ਇਹ ਮੇਰੀ ਲੜਾਈ ਨਹੀਂ ਸਗੋਂ ਹਲਕੇ ਦੇ ਲੋਕਾਂ ਦੇ ਵਿਕਾਸ ਦੀ ਲੜਾਈ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੇ 8 ਲੱਖ ਨੌਕਰੀਆਂ ਦਾ ਵਾਅਦਾ ਕਰ ਕੇ ਸਿਰਫ਼ 217 ਦਿੱਤੀਆਂ : ਅਕਾਲੀ ਦਲ

 

ਮਜੀਠੀਆ ਨੇ  ਕਿਹਾ ਕਿ ਇਨ੍ਹਾਂ ਨੇ ਮੇਰੇ ਖ਼ਿਲਾਫ ਝੂਠਾ ਕੇਸ ਦਰਜ ਕਰਵਾਉਣ ਲਈ 3 ਡੀ. ਜੀ. ਪੀ. ਬਦਲੇ ਤੇ ਆਖਿਰ ਸਿਧਾਰਥ ਚਟੋਪਾਧਿਆਏ ਤੋਂ ਮੇਰੇ ਖ਼ਿਲਾਫ ਝੂਠਾ ਕੇਸ ਦਰਜ ਕਰਵਾਇਆ। ਉਸੇ ਡੀ. ਜੀ. ਪੀ. ਚਟੋਪਾਧਿਆਏ ਨੂੰ ਆਪਣੇ ਅਹੁਦੇ ਤੋਂ 18 ਦਿਨਾ ਬਾਅਦ ਬਦਲ ਦਿੱਤਾ ਗਿਆ। ਡੀ. ਜੀ. ਪੀ. ਚਟੋਪਾਧਿਆਏ ਦੀ ਕਿਸੇ ਭਗੌੜੇ ਨਾਲ ਟੇਪ ਰਿਕਾਰਡਿੰਗਜ਼ ਵੀ ਸਾਹਮਣੇ ਆਈ ਹੈ। ਸਿੱਧੂ ਦੀ ਕਾਰਗੁਜ਼ਾਰੀ ਜ਼ੀਰੋ ਹੈ। ਸਿੱਧੂ ਦੇ ਪੰਜਾਬ ਮਾਡਲ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਨ੍ਹਾਂ ਨੇ 3 ਸਰਕਾਰਾਂ ਵੀ ਬਹੁਤ ਹੰਢਾ ਲਈਆਂ ਪਰ ਪੰਜਾਬ ਮਾਡਲ ਕਿੱਥੇ ਲੁਕੋ ਕੇ ਰੱਖਿਆ ਸੀ। ਜ਼ਿਕਰਯੋਗ ਹੈ ਕਿ ਮਜੀਠੀਆ ’ਤੇ ਹਮਲਾ ਬੋਲਦਿਆਂ ਸਿੱਧੂ ਨੇ ਕਿਹਾ ਸੀ ਕਿ ਜੇਕਰ ਮਜੀਠੀਆ ’ਚ ਦਮ ਹੈ ਤਾਂ ਉਹ ਇਕ ਹਲਕੇ ਤੋਂ ਚੋਣ ਲੜ ਕੇ ਦਿਖਾਵੇ, ਮਜੀਠਾ ਛੱਡ ਕੇ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ’ਚ ਖੜ੍ਹੇ। ਕਾਂਗਰਸ ਮਾਫ਼ੀਏ ਖ਼ਿਲਾਫ਼ ਲੜਾਈ ਲੜੀ ਰਹੀ ਹੈ ਅਤੇ ਬਿਕਰਮ ਮਜੀਠੀਆ ਸਭ ਤੋਂ ਵੱਡਾ ਸਰਗਣਾ ਹੈ। ਸਿੱਧੂ ਨੇ ਕਿਹਾ ਸੀ ਕਿ ਮਜੀਠੀਏ ਨੇ 10 ਸਾਲ ਵਿਚ 40 ਕਰੋੜ ਰੁਪਏ ਸੁਖਬੀਰ ਬਾਦਲ ਲਈ ਇਕੱਠੇ ਕੀਤੇ ਅਤੇ 10 ਸਾਲ ਸ਼ਰਾਬ ਵੇਚਣ ਵਿਚ ਵੀ ਨੰਬਰ 1 ’ਤੇ ਰਿਹਾ। ਇਸ ਤੋਂ ਇਲਾਵਾ ਡਰੱਗ ਮਾਫੀਆ ਵਿਚ ਵੀ ਮਜੀਠੀਆ ਸਭ ਤੋਂ ਅੱਗੇ ਹੈ।


author

Manoj

Content Editor

Related News