ਨਵਜੋਤ ਕੌਰ ਸਿੱਧੂ ਦਾ ਮਜੀਠੀਆ 'ਤੇ ਸ਼ਬਦੀ ਹਮਲਾ, ਹਰਸਿਮਰਤ ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)

01/27/2022 6:02:27 PM

ਅੰਮ੍ਰਿਤਸਰ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਆਹਮੋ-ਸਾਹਮਣੇ ਹੋਣ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮਜੀਠੀਆ ਨੂੰ ਅੰਮ੍ਰਿਤਸਰ ਦੀ ਪੂਰਬੀ ਸੀਟ ਤੋਂ ਚੋਣ ਮੈਦਾਨ ’ਚ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਉਤਾਰਿਆ ਗਿਆ ਹੈ। ਇਸ ਸਬੰਧ ’ਚ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਅਕਾਲੀ ਦਲ ’ਤੇ ਵੱਡੇ ਤਿੱਖੇ ਹਮਲੇ ਕੀਤੇ ਹਨ। ਨਵਜੋਤ ਕੌਰ ਨੇ ਕਿਹਾ ਕਿ ਬਿਕਰਮ ਮਜੀਠੀਆ 2 ਹਲਕਿਆਂ ’ਚੋਂ ਚੋਣ ਲੜੇ ਜਾਂ 6 ਹਲਕਿਆਂ ਤੋਂ, ਉਸ ਨੇ ਹਾਰਨਾ ਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਸੁਪਰੀਮ ਕੋਰਟ ਤੋਂ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ, ਗ੍ਰਿਫ਼ਤਾਰੀ ’ਤੇ ਲੱਗੀ ਰੋਕ

ਹਰਸਿਮਰਤ ਵਲੋਂ ਆਪਣੇ ਭਰਾ ਨੂੰ ਲੈ ਕੇ ਦਿੱਤੇ ਬਿਆਨ ’ਤੇ ਨਵਜੋਤ ਕੌਰ ਨੇ ਕਿਹਾ ਕਿ ਉਹ ਕਿਹੋ ਜਿਹੀ ਭੈਣ ਹੈ, ਜੋ ਆਪਣੇ ਭਰਾ ਨੂੰ ਲੈ ਕੇ ਅਜਿਹੇ ਬਿਆਨ ਦੇ ਰਹੀ ਹੈ, ਕਿ ਜੇ ਉਸ ਦੇ ਭਰਾ ਨੇ ਕੁਝ ਕੀਤਾ ਹੈ ਤਾਂ ਉਸ ਦਾ ਕੱਖ ਨਾ ਰਹੇ।ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਪਰਿਵਾਰ ਬਾਦਲਾਂ ਦੇ ਡਰਾਵੇ ਤੋਂ ਨਹੀਂ ਡਰਦਾ। ਅਕਾਲੀ ਦਲ ਜੇਕਰ ਇਸ ਹਲਕੇ ’ਚੋਂ ਕੋਈ ਇਮਾਨਦਾਰ ਵਿਅਕਤੀ ਸਾਡੇ ਸਾਹਮਣੇ ਖੜ੍ਹਾ ਕਰ ਦਿੰਦੀ ਤਾਂ ਮੈਂ ਸੋਚਦੀ ਕਿ ਸਾਡੇ ਲਈ ਚੁਣੌਤੀ ਦੀ ਗੱਲ ਹੈ।

ਪੜ੍ਹੋ ਇਹ ਵੀ ਖ਼ਬਰ - ਗਣਤੰਤਰ ਦਿਵਸ ’ਤੇ ਬਠਿੰਡਾ ’ਚ ਵੱਡੀ ਵਾਰਦਾਤ : ਬਿਜਲੀ ਕਰਮਚਾਰੀ ਦਾ ਬੇਰਹਿਮੀ ਨਾਲ ਕਤਲ

ਮਜੀਠੀਆ ਨੂੰ ਖੜ੍ਹਾ ਕਰਨ ਨਾਲ ਸਾਨੂੰ ਕੋਈ ਫ਼ਰਕ ਨਹੀਂ ਪਵੇਗਾ। ਇਸ ਦੇ ਬਾਰੇ ਕੁਝ ਵੀ ਸੋਚਣਾ, ਮੇਰੇ ਲਈ ਸਮਾਂ ਬਰਬਾਦ ਕਰਨ ਵਾਲੀ ਗੱਲ ਹੈ। ਸੁਖਬੀਰ ਬਾਦਲ ਵਲੋਂ ਨਵਜੋਤ ਸਿੱਧੂ ਦੀ ਆਖਰੀ ਚੋਣ ਨੂੰ ਲੈ ਕੇ ਦਿੱਤੇ ਬਿਆਨ ’ਤੇ ਨਵਜੋਤ ਕੌਰ ਸੁਖਬੀਰ ਬਾਦਲ ’ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੌਣ ਹੁੰਦਾ ਹੈ ਅਜਿਹੇ ਫ਼ੈਸਲੇ ਕਰਨ ਵਾਲਾ। ਫ਼ੈਸਲਾ ਰੱਬ ਕਰਦਾ ਹੈ, ਜੇ ਰੱਬ ਦੀ ਮਰਜ਼ੀ ਹੋਈ ਤਾਂ ਉਹ ਚੋਣ ਉਨ੍ਹਾਂ ਦੀ ਆਖ਼ਰੀ ਚੋਣ ਹੋਵੇਗੀ, ਜੇ ਨਹੀਂ ਤਾਂ ਫਿਰ ਸੁਖਬੀਰ ਦੀ ਹੋਵੇਗੀ। ਨਵਜੋਤ ਕੌਰ ਨੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ।  

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

 


rajwinder kaur

Content Editor

Related News